ਗੁਰਦਾਸਪੁਰ ਮਿਤੀ 22-2-25 ( ਪੰਜਾਬੀ ਅੱਖਰ /ਬਿਊਰੋ ) :- ਭਾਰਤੀ ਕਿਸਾਨ ਯੂੰਨੀਅਨ ਏਕਤਾ ਉਗਰਾਹਾ ਦੀ ਇਕਾਈ ਦੀ ਮੀਟਿਗ ਬਲਾਕ ਆਗੂ ਗੁਰਮੁਖ ਸਿੰਘ ਖੈਹਰਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਉਪ ਮੰਡਲ ਅਫਸਰ, ਪੀ.ਐਸ.ਪੀ. ਸੀ.ਐਲ,ਸੱਬ ਡਵੀਜਨ ਜੌੜਾ ਛੱਤਰਾ ਵਿਖੇ ਮਹਿਕਮੇ ਵਲੋ ਖੱਪਤਕਾਰਾ ਦੇ ਚਿੱਪ ਵਾਲੇ ਮੀਟਰ ਲਗਾਉਣ,ਖੱਪਤਕਾਰਾ ਨੂੰ ਐਵਰੇਜ ਦੇ ਹਿਸਾਬ ਨਾਲ ਵੱਧ ਬਿੱਲ ਭੇਜਣ ਦੇ ਵਿਰੋਧ ਵਿੱਚ ਰੋਸ ਧਰਨਾ ਦਿਤਾ ਜਾਵੇਗਾ 25 ਫਰਵਰੀ ਨੂੰ ਜਿਸ ਵਿੱਚ ਜੱਥੇਬੰਦੀ ਵਲੋ ਇਹ ਮੰਗ ਕੀਤੀ ਜਾਵੇਗੀ ਕਿ ਚਿੱਪ ਵਾਲੇ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ ਤੇ ਆਮ ਸਧਾਰਨ ਮੀਟਰ ਲਗਾਏ ਜਾਣ,ਐਵਰੇਜ ਅਨੂਸਾਰ ਵਾਧੂ ਬਿਲ ਭੇਜਣੇ ਬੰਦ ਕੀਤੇ ਜਾਣ ਅੱਜ ਦੀ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਬਾਬਾ ਅਜੀਤ ਸਿੰਘ ਇਕਾਈ ਪ੍ਧਾਨ,ਸਕੱਤਰ ਬਲਬੀਰ ਸਿੰਘ ਬਿਟਾ,ਮੀਤ ਪ੍ਧਾਨ ਬਲਬੀਰ ਸਿਂਘ,ਮੀਤ ਪ੍ਧਾਨ ਹਰਜਿਦਰ ਸਿੰਘ ਖੈਹਰਾ,ਸਤਨਾਮ ਸਿੰਘ ਸੋਹਲ,ਜਸਬੀਰ ਸਿੰਘ ਬਾਬਾ,ਧਰਮ ਸਿੰਘ,ਤਲਵਿਦਰ ਸਿੰਘ,ਗੁਰਮੀਤ ਸਿੰਘ,ਦਲਜੀਤ ਸਿੰਘ,ਮੱਖਣ ਸਿੰਘ ,ਕਰਨੈਲ ਸਿੰਘ ਅਤੇ ਗੋਪੀ ਆਦਿ ਹਾਜਰ ਸਨ
ਜਾਰੀ ਕਰਤਾ :- ਗੁਰਮੁਖ ਸਿੰਘ ਖੈਹਰਾ,ਬਲਾਕ ਪ੍ਧਾਨ ਕਲਾਨੌਰ,ਭਾਰਤੀ ਕਿਸਾਨ ਯੂੰਨੀਅਨ ਏਕਤਾ ਉਗਰਾਹਾਂ
