ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐੱਸ ਪਤਨੀ ਡਾ. ਜਯੋਤੀ ਯਾਦਵ ਨੂੰ ਐੱਸਐੱਸਪੀ ਖੰਨਾ ਲਾਇਆ
ਚੰਡੀਗੜ੍ਹ, 21 ਫਰਵਰੀ ( ਪੰਜਾਬੀ ਅੱਖਰ / ਬਿਊਰੋ ) :- ਪੰਜਾਬ ਸਰਕਾਰ ਨੇ ਅੱਜ ਪ੍ਰਸ਼ਾਸਕੀ ਫੇਰ ਬਦਲ ਕਰਦਿਆਂ ਅੱਠ ਜ਼ਿਲ੍ਹਿਆਂ ਦੇ ਜ਼ਿਲ੍ਹਾ ਪੁਲੀਸ ਕਪਤਾਨਾਂ ਦਾ ਤਬਾਦਲਾ ਕਰ ਦਿੱਤਾ ਹੈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐੱਸ ਪਤਨੀ ਡਾ. ਜਯੋਤੀ ਯਾਦਵ ਨੂੰ ਐੱਸਐੱਸਪੀ ਖੰਨਾ ਲਾਇਆ ਗਿਆ ਹੈ, ਜੋ ਇਸ ਵੇਲੇ ਮੁਹਾਲੀ ਵਿੱਚ ਐੱਸਪੀ ਵਜੋਂ ਤਾਇਨਾਤ ਸਨ। ਇਸ ਤੋਂ ਇਲਾਵਾ ਧਨਪ੍ਰੀਤ ਕੌਰ ਨੂੰ ਲੁਧਿਆਣਾ ਰੇਂਜ ਤੋਂ ਬਦਲ ਕੇ ਜਲੰਧਰ ਦੀ ਕਮਿਸ਼ਨਰ ਪੁਲੀਸ ਵਜੋਂ ਤਾਇਨਾਤ ਕੀਤਾ ਹੈ। ਨਵੇਂ ਹੁਕਮਾਂ ਵਿੱਚ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਰਹੇ ਵਰਿੰਦਰ ਕੁਮਾਰ ਨੂੰ ਹਾਲੇ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ।
ਜਲੰਧਰ ਦੇ ਕਮਿਸ਼ਨਰ ਪੁਲੀਸ ਸਵਪਨ ਸ਼ਰਮਾ ਨੂੰ ਬਦਲ ਕੇ ਹੁਣ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਲਾ ਦਿੱਤਾ ਹੈ। ਆਈਪੀਐੱਸ ਅਧਿਕਾਰੀ ਸੁਧਾਂਸ਼ੂ ਸ੍ਰੀਵਾਸਤਵਾ ਨੂੰ ਏਡੀਜੀਪੀ ਸਕਿਉਰਿਟੀ ਦੇ ਨਾਲ ਨਾਲ ਏਡੀਜੀਪੀ ਪ੍ਰੋਵੀਜ਼ਨਿੰਗ ਦਾ ਵਾਧੂ ਚਾਰਜ ਦਿੱਤਾ ਹੈ।