ਸੀ.ਬੀ.ਏ ਇਨਫੋਟੈਕ ਲੈ ਕੇ ਆਇਆ ਹੈ ਨੌਜਵਾਨ ਲੜਕੇ ਲੜਕੀਆਂ ਲਈ ਚੰਗਾ ਭਵਿੱਖ ਬਣਾਉਣ ਦਾ ਮੌਕਾ : ਇੰਜੀ. ਸੰਦੀਪ ਕੁਮਾਰ
ਗੁਰਦਾਸਪੁਰ, 18 ਫਰਵਰੀ (ਪੰਜਾਬੀ ਅੱਖਰ /ਬਿਊਰੋ ) – ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਪੱਤਰਕਾਰਾਂ ਦੇ ਰੁ-ਬਰੂ ਹੁੰਦੇ ਹੋਏ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਬਾਰਵੀਂ ਕਲਾਸ ਪਾਸ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਹੋੜ ਵਿਚ ਲੱਗ ਜਾਂਦੀ ਹੈ ਪਰੰਤੂ ਜੇਕਰ ਅਸੀਂ ਪੰਜਾਬ ਜਾਂ ਆਪਣੇ ਦੇਸ਼ ਵਿਚ ਰਹਿ ਕੇ ਕੁਝ ਕਰਨ ਬਾਰੇ ਸੋਚੀਏ ਤਾਂ ਇੱਥੇ ਰਹਿ ਕੇ ਵੀ ਅਸੀਂ ਆਪਣਾ ਭਵਿੱਖ ਬਣਾ ਸਕਦੇ ਹਾਂ। ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਜਿੱਥੇ ਚੰਗੀ ਪੜਾਈ ਕਰਨੀ ਜਰੂਰੀ ਹੈ ਉਸਦੇ ਨਾਲ ਹੀ ਤੁਹਾਨੂੰ ਚੰਗੇ ਕੋਰਸਾਂ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਸਿਰਫ ਪੜਾਈ ਹੀ ਕਰਾਂਗੇ ਤਾਂ ਸਾਨੂੰ ਕੋਈ ਚੰਗੀ ਕੰਪਨੀ ਨੌਕਰੀ ਨਹੀਂ ਦੇਵੇਗੀ ਜੇਕਰ ਤੁਸ਼ੀ ਆਈ.ਟੀ ਜਾਂ ਕੰਪਿਊਟਰ ਵਿਚ ਕੋਈ ਚੰਗਾ ਕੋਰਸ ਕਰਦੇ ਹੋ ਤਾਂ ਮੈਂ ਗਾਰੰਟੀ ਨਾਲ ਕਹਿੰਦਾ ਹਾਂ ਕਿ ਚੰਗੀਆਂ ਕੰਪਨੀਆਂ ਤੁਹਾਨੂੰ ਆਪ ਅੱਗੇ ਆ ਕੇ ਨੌਕਰੀਆਂ ਦੇਣਗੀਆਂ। ਉਹਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸਾਡੇ ਨੌਜਵਾਨ ਲੜਕੇ ਲੜਕੀਆਂ ਦਾ ਧਿਆਨ ਸਿਰਫ ਵਿਦੇਸ਼ਾਂ ਵੱਲ ਵਧਿਆ ਹੈ। ਇਹ ਰੁਝਾਨ ਜਿੱਥੇ ਪੰਜਾਬ ਲਈ ਘਾਤਕ ਹੈ ਉਥੇ ਨਾਲ ਹੀ ਸਾਡੇ ਭਵਿੱਖ ਲਈ ਵੀ ਚਿੰਤਾ ਦਾ ਵਿਸ਼ਾ ਹੈ। ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਤੋਂ ਵੱਖ ਵੱਖ ਕੋਰਸ ਕਰਕੇ ਸੈਂਕੜੇ ਹੀ ਨੌਜਵਾਨ ਲੜਕੇ ਲੜਕੀਆਂ ਵੱਖ ਵੱਖ ਕੰਪਨੀਆਂ ਵਿਚ ਕੰਮ ਕਰ ਰਹੇ ਹਨ। ਫਿਰ ਵੀ ਜੇਕਰ ਕਿਸੇ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਮਨ ਹੈ ਉਸ ਨੂੰ ਵੀ ਆਈ ਟੀ ਜਾਂ ਕੰਪਿਊਟਰ ਦਾ ਕੋਰਸ ਜ਼ਰੂਰ ਕਰਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਦਾ ਮਾਹਿਰ ਸਟਾਫ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰ ਰਿਹਾ ਹੈ ਉਥੇ ਵਿਦਿਆਰਥੀਆਂ ਘੱਟ ਪੈਸੇ ਵਿਚ ਚੰਗੇ ਕੋਰਸ ਕਰ ਸਕਦੇ ਹਨ। ਸੀ.ਬੀ.ਏ ਇਨਫੋਟੈਕ ਵਲੋਂ ਗ੍ਰਾਫਿਕ ਡਿਜਾਇਨਿੰਗ, ਵੈਬ ਡਿਜਾਇਨਿੰਗ, ਟੈਲੀ ਪ੍ਰਾਈਮ, ਰੋਬਟਿਕਸ, ਕਵਿਕ ਬੁੱਕਸ, ਡਿਜੀਟਲ ਮਾਰਕੀਟਿੰਗ, ਵੈਬ ਡਿਵੈਲਪਮੈਂਟ, ਪਾਈਥਨ, ਜਾਵਾ, ਡਾਟਾ ਸਾਇੰਸ, ਆਟੋ ਕਾਰਡ ਟੂ.ਡੀ/ਥ੍ਰੀ.ਡੀ, ਕੰਪਿਊਟਰ ਬੇਸਿਕ, ਸੀ ਅਤੇ ਸੀ++ ਤੋਂ ਇਲਾਵਾ ਕੰਪਿਊਟਰ ਨੈਟਵਰਕਿੰਗ, ਸੋਫਟਵੇਅਰ ਡਿਵੈਲਪਮੈਂਟ ਕੋਰਸ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਕਰਵਾਏ ਜਾਂਦੇ ਹਨ। ਇਸ ਲਈ ਸਾਡੀ ਹਰ ਇਕ ਵਿਦਿਆਰਥੀ ਨੂੰ ਅਪੀਲ ਹੈ ਕਿ ਉਹ ਕੰਪਿਊਟਰ ਕੋਰਸ ਜ਼ਰੁੂਰ ਕਰਨ। ਚਾਹਵਾਨ ਵਿਦਿਆਰਥੀ ਸਾਡੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਮਿਲ ਸਕਦੇ ਹਨ।
