ਗੁਰਦਾਸਪੁਰ 13 ਜਨਵਰੀ 2025 ( ਪੰਜਾਬੀ ਅੱਖਰ / ਬਿਊਰੋ ) :- ਮਿਲਕਫ਼ੈਡ ਵਿੱਚ ਜ਼ਬਰਦਸਤੀ ਲਾਗੂ ਕੀਤੇ ਗਏ ਸਰਵਿਸ ਰੂਲ 2018 (ESR 2018) ਦੇ ਵਿਰੋਧ ਵਿੱਚ ਮਿਲਕਫ਼ੈਡ ਦੇ ਰੈਗੂਲਰ ਮੁਲਾਜ਼ਮ ਪਿਛਲੇ 6 ਦਿਨ ਤੋਂ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਬਾਹਰ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਮਿਲਕਫ਼ੈਡ ਬੋਰਡ ਆਫ ਡਾਰੈਕਟਰਜ਼ ਵਲੋਂ ਸਰਬਸੰਮਤੀ ਨਾਲ ਬੋਰਡ ਵਿਚ ਮੱਤਾ ਪਾ ਕੇ ESR 2018 ਰੂਲ ਰੱਦ ਕਰਕੇ ਨਵੇਂ ਸਰਵਿਸ ਰੂਲ ESR 2023 ਲਾਗੂ ਕਰਨ ਲਈ ਫਾਇਲ ਰਜਿਸਟਰਾਰ ਸਹਿਕਾਰੀ ਸਭਾਵਾਂ ਕੋਲ 16/02/2024 ਭੇਜੀ ਗਈ ਸੀ। ਜਿਸ ਉਪਰ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲੱਗਭਗ ਇਕ ਸਾਲ ਦਾ ਸਮਾਂ ਹੋਣ ਤੋਂ ਬਾਅਦ ਵੀ ਓਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਜਿਸ ਦੇ ਸੰਬੰਧ ਵਿੱਚ ਇਸ ਵਾਰ ਮੁਲਾਜ਼ਮਾਂ ਵਲੋ ਕਾਲੀ ਲੋਹੜੀ ਮਨਾਈ ਗਈ ਅਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਤੇ ਆਉਟਸੋਰਸ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਲੰਬ ਉਪ ਪ੍ਰਧਾਨ ਸੁਖਦੀਪ ਸਿੰਘ ਜਨਰਲ ਸਕੱਤਰ ਸਰਬਜੀਤ ਸਿੰਘ ਸਲਾਹਕਾਰ ਗੁਰਜੀਤ ਸਿੰਘ ਆਦਿ ਯੂਨੀਅਨ ਮੈਂਬਰ ਮੌਜੂਦ ਸਨ ਅਤੇ ਰੈਗੂਲਰ ਯੂਨੀਅਨ ਦੇ ਮੈਂਬਰ ਜਸਪਾਲ ਸਿੰਘ ਮੌਜੂਦ ਸਨ। ਇਹਨਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਕਰਕੇ ਨਵੇਂ ਕਾਨੂੰਨ ਨੂੰ ਲਾਗੂ ਕਰਕੇ ਪੇ ਸਕੇਲ ਬਹਾਲ ਨਹੀਂ ਕੀਤੇ ਜਾਂਦੇ ਓਦੋਂ ਤੱਕ ਇਹ ਧਰਨਾ ਚਲਦਾ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਪੂਰੇ ਪੰਜਾਬ ਦੇ ਮਿਲਕ ਪਲਾਂਟ ਬੰਦ ਕੀਤੇ ਜਾਣਗੇ। ਆਉਟਸੋਰਸ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਤੇ ਯੂਨੀਅਨ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ 10 ਜਨਵਰੀ ਨੂੰ ਵੀ ਆਉਟਸੋਰਸ ਮੁਲਾਜਮ ਯੂਨੀਅਨ ਵਲੋ ਮੀਟਿੰਗ ਉਪਰੰਤ ਜਨਰਲ ਮੈਨੇਜਰ ਸਾਹਿਬ ਸ੍ਰੀ ਆਸਿਤ ਸ਼ਰਮਾ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਅੱਜ 4 ਦਿਨ ਦਾ ਸਮਾਂ ਬੀਤਣ ਦੇ ਵੀ ਮੰਗ ਪੱਤਰ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੇਕਰ ਮੰਗ ਪੱਤਰ ਵਾਲਿਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਆਉਟਸੋਰਸ ਮੁਲਾਜਮਾਂ ਵੱਲੋ ਮੈਨੇਜਮੈਂਟ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਮਿਲਕ ਪਲਾਂਟ ਗੁਰਦਾਸਪੁਰ ਦੇ ਗੇਟ ਨੂੰ ਪੱਕਾ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਾਰੀ ਕਰਤਾ :- ਵੇਰਕਾ ਮਿਲਕ ਪਲਾਂਟ ਆਊਟ ਸੌਰਸ ਯੂਨੀਅਨ ਗੁਰਦਾਸਪੁਰ