ਗੁਰਦਾਸਪੁਰ 8-1-2024 ( ਪੰਜਾਬੀ ਅੱਖਰ /ਬਿਊਰੋ ) :- ਅੱਜ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਆਉਟਸੋਰਸ ਮੁਲਾਜਮ ਯੂਨੀਅਨ ਦੀ ਹੰਗਮੀ ਮੀਟਿੰਗ ਹੋਈ ਅਤੇ ਮੀਟਿੰਗ ਪੂਰੇ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਵਿੱਚ ਮੁਲਾਜਮਾਂ ਨੂੰ ਆ ਰਹੀਆਂ ਮੁੱਖ ਦਿੱਕਤਾਂ ਅਤੇ ਪਰੇਸ਼ਾਨੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਮੁੱਖ ਮੰਗਾਂ ਜਿਵੇਂ ਕਿ 3 ਸਾਲ ਦੀ ਮਿਆਦ ਪੂਰੇ ਕਰ ਚੁੱਕੇ ਵਰਕਰਾਂ ਦੀ ਤਨਖਾਹ ਦੇ ਵਿੱਚ ਵਾਧਾ, ਵਰਦੀਆਂ ਅਤੇ ਬੂਟ, ਵੇਰਕਾ ਦੇ ਲੋਗੋ ਵਾਲੇ ਸਨਾਖਤੀ ਕਾਰਡ, 5 ਸਾਲ ਦੀ ਸਰਵਿਸ ਪੂਰੇ ਕਰ ਚੁੱਕੇ ਵਰਕਰਾਂ ਨੂੰ ਬਣਦੀ ਗਰੈਜੂਟੀ ਅਤੇ ਪੋਸਟਾਂ ਤੇ ਕੰਮ ਕਰ ਰਹੇ ਪੋਸਟ ਅਗੇਸਟ ਵਾਲੇ ਮੁਲਾਜਮਾਂ ਨੂੰ ਸੀ.ਟੀ.ਸੀ ਰੱਧ ਕਰਕੇ ਪੱਕੇ ਸਕੇਲਾ ਵਿੱਚ ਸਾਮਿਲ ਕੀਤਾ ਜਾਵੇ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਡਿਊਟੀ ਤੇ ਆਏ ਮੁਲਾਜਮਾਂ ਨੂੰ ਉਸ ਦਿਨ ਦੀ ਤਨਖਾਹ ਦਿੱਤੀ ਜਾਵੇ |ਆਦਿ ਜਰੂਰੀ ਮੰਗਾਂ ਸ਼ਾਮਲ ਹਨ। ਇਸ ਮੀਟਿੰਗ ਤੋਂ ਬਾਅਦ ਵਿੱਚ ਜਨਰਲ ਮੈਨੇਜਰ ਸ੍ਰੀ ਆਸਿਤ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਲੰਬ, ਉਪ ਪ੍ਰਧਾਨ ਸੁਖਦੀਪ ਸਿੰਘ, ਜਨਰਲ ਸਕੱਤਰ ਸਰਬਜੀਤ ਸਿੰਘ, ਸਲਾਹਕਾਰ ਗੁਰਜੀਤ ਸਿੰਘ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।