ਗੁਰਦਾਸਪੁਰ 24 ਦਸੰਬਰ ( ਪੰਜਾਬੀ ਅੱਖਰ ) :- ਦੂਨ ਇੰਟਰਨੈਸ਼ਨਲ ਗੁਰਦਾਸਪੁਰ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ ਇਸ ਤਿਉਹਾਰ ਦੌਰਾਨ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਵਿਦਿਆਰਥੀਆਂ ਦੁਆਰਾ ਪ੍ਰਭੂ ਯਸੂ ਮਸੀਹ ਦੇ ਜੀਵਨ ਨਾਲ ਸੰਬੰਧਿਤ ਐਕਟ ਪੇਸ਼ ਕੀਤਾ ਗਿਆ ਵਿਦਿਆਰਥੀ ਸੈਂਟਾ ਕਲੋਜ ਦੀ ਡਰੈਸ ਵਿੱਚ ਸਜ ਕੇ ਸਕੂਲ ਪਹੁੰਚੇ। ਬੱਚੇ ਹੱਸਦੇ ਖੇਲਦੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਜਮਾਤ ਪਹਿਲੀ ਅਤੇ ਦੂਸਰੀ ਦੇ ਵਿਦਿਆਰਥੀਆਂ ਵਿੱਚ ਕਹਾਣੀ ਸੁਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਡਾਇਰੈਕਟਰ ਸਰਦਾਰ ਅਮਨਦੀਪ ਸਿੰਘ ,ਸਰਦਾਰ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਊਸ਼ਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ।
