ਦੇਸ਼ ਦੀ ਵਿਕਾਸ ਦਰ ਦੋ ਸਾਲ ਦੇ ਸਭ ਤੋਂ ਹੇਠਲੇ ਪੱਧਰ 5.4 ਫ਼ੀਸਦ ’ਤੇ ਪੁੱਜੀ ਅੰਕੜਿਆਂ ਮੁਤਾਬਕ ਭਾਰਤ ਹਾਲੇ ਵੀ ਸਭ ਤੋਂ ਤੇਜ਼ੀ ਨਾਲ ਵਧਦਾ ਅਰਥਚਾਰਾ

 

ਨਵੀਂ ਦਿੱਲੀ, 29 ਨਵੰਬਰ { ਪੰਜਾਬੀ ਅੱਖਰ / ਬਿਊਰੋ } :- ਮੈਨੂਫੈਕਚਰਿੰਗ ਤੇ ਖਣਨ ਖੇਤਰਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਦੀ ਤਿਮਾਹੀ ’ਚ ਦੇਸ਼ ਦੀ ਆਰਥਿਕ ਵਿਕਾਸ ਦਰ ਤਕਰੀਬਨ ਦੋ ਸਾਲ ਦੇ ਹੇਠਲੇ ਪੱਧਰ 5.4 ਫੀਸਦ ’ਤੇ ਆ ਗਈ ਹੈ। ਭਾਰਤ ਹਾਲਾਂਕਿ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਅਰਥਚਾਰਾ ਬਣਿਆ ਹੋਇਆ ਹੈ। ਅੱਜ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਸਾਲ ਪਹਿਲਾਂ ਇਸੇ ਸਮੇਂ ਦੇਸ਼ ਦੀ ਜੀਡੀਪੀ ’ਚ 8.1 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਸੀ। ਪ੍ਰਾਪਤ ਅੰਕੜਿਆਂ ਅਨੁਸਾਰ ਵਿੱਤੀ ਸਾਲ 2024-25 ਦੀ ਜੁਲਾਈ-ਸਤੰਬਰ ਦੀ ਤਿਮਾਹੀ ’ਚ ਦੇਸ਼ ਦਾ ਅਰਥਚਾਰਾ ਸੁਸਤ ਹੋ ਕੇ 5.4 ਫੀਸਦ ਦੀ ਦਰ ਨਾਲ ਵਧਿਆ। ਜੀਡੀਪੀ ਵਿਕਾਸ ਦਰ ਦਾ ਪਿਛਲਾ ਹੇਠਲਾ ਪੱਧਰ ਵਿੱਤੀ ਸਾਲ 2022-23 ਦੀ ਅਕਤੂਬਰ-ਦਸੰਬਰ ਦੀ ਤਿਮਾਹੀ ’ਚ 4.3 ਫੀਸਦ ਰਿਹਾ ਸੀ। ਜੀਡੀਪੀ ਵਿਕਾਸ ਦਰ ’ਚ ਆਈ ਇਸ ਸੁਸਤੀ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਮੁੱਖ ਅਰਥਚਾਰਾ ਬਣਿਆ ਹੋਇਆ ਹੈ। ਇਸ ਸਾਲ ਜੁਲਾਈ-ਸਤੰਬਰ ਦੀ ਤਿਮਾਹੀ ’ਚ ਚੀਨ ਦੀ ਜੀਡੀਪੀ ਵਿਕਾਸ ਦਰ 4.6 ਫੀਸਦ ਰਹੀ। ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਨੇ ਅੰਕੜਿਆਂ ਸਬੰਧੀ ਕਿਹਾ, ‘ਅਸਲ ਜੀਡੀਪੀ ਵਿਕਾਸ ਦਾ 5.4 ਫੀਸਦ ਹੋਣ ਇਸ ਦੇ ਹੇਠਲੇ ਪੱਧਰ ਨੂੰ ਦਰਸਾਉਂਦਾ ਹੈ ਜੋ ਕਿ ਨਿਰਾਸ਼ਾ ਭਰਿਆ ਹੈ। ਪਰ ਇਸ ’ਚ ਕੁਝ ਚੰਗੇ ਪੱਖ ਵੀ ਹਨ।’ ਉਨ੍ਹਾਂ ਕਿਹਾ ਕਿ ਖੇਤੀ ਤੇ ਉਸ ਨਾਲ ਜੁੜੇ ਖੇਤਰ ਤੇ ਨਿਰਮਾਣ ਖੇਤਰ ਦਾ ਪ੍ਰਦਰਸ਼ਨ ਇਸ ਤਿਮਾਹੀ ’ਚ ਕਾਫੀ ਚੰਗਾ ਰਿਹਾ ਹੈ। -ਪੀਟੀਆਈ

ਸੱਚਾਈ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਪ੍ਰਚਾਰ ਨਾਲੋਂ ਵੱਖਰੀ: ਕਾਂਗਰਸ

ਕਾਂਗਰਸ ਨੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਰਥਿਕ ਵਿਕਾਸ ਦਰ 5.4 ਫੀਸਦ ’ਤੇ ਪੁੱਜਣ ਲਈ ਅੱਜ ਕੇਂਦਰ ਸਕਰਾਰ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਸੱਚਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸੋਹਲੇ ਗਾਉਣ ਵਾਲਿਆਂ ਵੱਲੋਂ ਕੀਤੇ ਗਏ ਪ੍ਰਚਾਰ ਤੋਂ ਬਹੁਤ ਵੱਖ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਆਰਥਿਕ ਵਿਕਾਸ ਰਿਕਾਰਡ ਮਨਮੋਹਨ ਸਿੰਘ ਦੇ ਕਾਰਜਕਾਲ ਮੁਕਾਬਲੇ ਕਿਤੇ ਵੱਧ ਖਰਾਬ ਬਣਿਆ ਹੋਇਆ ਹੈ। ਪੰਜਾਬੀ ਅੱਖਰ

Leave a Comment

[democracy id="1"]

You May Like This