ਸਮਰਾਲਾ 29 ਨਵੰਬਰ ( ਭੂਸ਼ਨ ਬਾਂਸਲ ਸੁਨੀਲ ਅਗਰਵਾਲ ) :- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਲੁਧਿਆਣਾ ਡਾ: ਪ੍ਰਦੀਪ ਕੁਮਾਰ ਜੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਲੁਧਿਆਣਾ ਡਾ: ਅੰਮਿ੍ਤ ਕੌਰ ਚਾਵਲਾ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਤਾਰਕਜੋਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮਰਾਲਾ ਵਿਚ ਅੱਜ “ਵਰਲਡ ਏਡਜ਼ ਦਿਵਸ” ਨੂੰ ਮੁੱਖ ਰੱਖ ਕੇ ਐਚ.ਆਈ.ਵੀ./ਏਡਜ਼ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਡਾਕਟਰ ਤਾਰਕਜੋਤ ਸਿੰਘ ਜੀ ਨੇ ਦੱਸਿਆ ਕਿ ਐਚ.ਆਈ.ਵੀ./ਏਡਜ਼ ਇਕ ਭਿਆਨਕ ਬਿਮਾਰੀ ਹੈ ਜੋ ਅਸੁਰੱਖਿਅਤ ਯੋਨ ਸੰਬੰਧਾਂ, ਦੂਸ਼ਿਤ ਸਰਿੰਜਾਂ ਸੂਈਆਂ ਦੀ ਵਰਤੋ, ਦੂਸ਼ਿਤ ਖੂਨ ਚੜ੍ਹਾਉਣ ਨਾਲ ਅਤੇ ਐਚ. ਆਈ.ਵੀ. ਗ੍ਰਸਤ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਹੈ, ਉਨ੍ਹਾਂ ਕਿਹਾ ਕਿ ਬੱਚੇ ਨੂੰ ਐਚ.ਆਈ.ਵੀ. ਹੋਣ ਤੋਂ ਬਚਾਇਆ ਜਾ ਸਕਦਾ ਹੈ ਜੇਕਰ ਸਹੀ ਟਾਈਮ ਤੇ ਟ੍ਰੀਟਮੈਂਟ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਏਡਜ਼ ਗ੍ਰਸਤ ਵਿਅਕਤੀ ਨਾਲ ਭੇਦਭਾਵ ਨਾ ਕੀਤਾ ਜਾਵੇ ਕਿਉਂਕਿ ਐਚ.ਆਈ.ਵੀ./ਏਡਜ਼ ਪ੍ਰਿਵੈਂਸ਼ਨ ਐਂਡ ਕੰਟਰੋਲ ਐਕਟ 2017 ਦੇ ਮੁਤਾਬਿਕ ਜੇ ਕੋਈ ਐਚ.ਆਈ.ਵੀ. ਪ੍ਰਭਾਵਿਤ ਵਿਅਕਤੀ ਨਾਲ ਭੇਦ ਭਾਵ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ।ਇਸ ਮੌਕੇ ਡਾਕਟਰ ਜਸਕਰਨ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਡਾਇਟ ਸੰਬੰਧੀ ਜਾਣਕਾਰੀ ਦਿੱਤੀ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਵੀ ਚੁਕਾਈ।ਇਸ ਮੌਕੇ ਗੌਰਮਿੰਟ ਹਾਈ ਸਕੂਲ ਲੱਲ ਕਲਾਂ ਦੇ ਵਿਦਿਆਰਥੀਆਂ ਵੱਲੋਂ ਐਚ.ਆਈ.ਵੀ./ਏਡਜ਼ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ! “ਆਜ਼ਾਦ ਭਗਤ ਸਿੰਘ ਵਿਰਾਸਤ ਮੰਚ” ਨੁਕੜ ਨਾਟਕ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਐਚ.ਆਈ.ਵੀ. ਦੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਖਵਿੰਦਰ ਸਿੰਘ ਕੌਂਸਲਰ ਆਈ.ਸੀ.ਟੀ.ਸੀ., ਹਰਮਨਪ੍ਰੀਤ ਸਿੰਘ ਲੈਬ ਟੈਕਨੀਸ਼ੀਅਨ, ਰਮਨ ਅਤੇ ਗੁਰਪ੍ਰੀਤ ਸਿੰਘ ਲਿੰਕ ਵਰਕਰ ਸਕੀਮ ਐਨ.ਜੀ.ਓ. ਸਮਰਾਲਾ ਹਾਜ਼ਰ ਸਨ। ਪੰਜਾਬੀ ਅੱਖਰ