ਮੋਗਾ/ਧਰਮਕੋਟ, 29 ਨਵੰਬਰ { ਪੰਜਾਬੀ ਅੱਖਰ / ਬਿਊਰੋ }
Bus Accident: ਇਥੋਂ ਨਜ਼ਦੀਕੀ ਥਾਣਾ ਧਰਮਕੋਟ ਦੇ ਪਿੰਡ ਕਮਾਲ ਕੇ ਦੇ ਨਜ਼ਦੀਕ ਹੋਏ ਇਕ ਸੜਕ ਹਾਦਸੇ ਵਿਚ 20 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਤੋ ਧਰਮਕੋਟ ਆ ਰਹੀ ਪੰਜਾਬ ਰੋਡਵੇਜ ਜਲੰਧਰ ਡੀਪੂ ਦੀ ਸਰਕਾਰੀ ਅਚਾਨਕ ਮੇਨ ਰੋਡ ਤੋਂ ਡਿਵਾਈਡਰ ਪਾਰ ਕਰ ਗਈ ਅਤੇ ਮਾਲ ਲੈ ਕੇ ਜਾ ਰਹੀ ਇਕ ਗੱਡੀ ਨਾਲ ਜਾ ਟਕਰਾਈ ।
ਇਸ ਹਾਦਸੇ ਦੌਰਾਨ ਬੱਸ ਪਲਟ ਕੇ ਅੱਗੇ ਡੂੰਘੇ ਸਥਾਨ ’ਤੇ ਜਾ ਡਿੱਗੀ। ਘਟਨਾ ਉਪਰੰਤ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਹਨ, ਮੌਕੇ ’ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਬਲੈਰੋ ਕੈਂਪਰ ਡਰਾਈਵਰ ਬਲਵਿੰਦਰ ਸਿੰਘ ਦੀ ਹਾਲਤ ਗੰਭੀਰ ਹੈ ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿਚਲੀਆਂ ਕਰੀਬ 20 ਸਵਾਰੀਆਂ ਦੇ ਵੀ ਹਲਕੀਆਂ ਸੱਟਾਂ ਲੱਗੀਆਂ ਹਨ।