ਬਟਾਲਾ,8 ਅਕਤੂਬਰ 2024 { ਪੰਜਾਬੀ ਅੱਖਰ / ਬਿਊਰੋ }
ਪੁਲਿਸ ਜਿਲ੍ਹਾ ਬਟਾਲਾ ਵੱਲੋਂ ਪੰਚਾਇਤ ਚੋਣਾਂ ਦੌਰਾਨ ਰਿਟਰਨਿੰਗ ਅਫ਼ਸਰ ਨੂੰ ਮੋਬਾਇਲ ਫੋਨ ਤੇ ਗੈਂਗਸਟਰ ਦੇ ਨਾਮ ਤੇ ਧਮਕੀਆ ਦੇਣ ਵਾਲੇ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਬਟਾਲਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਸੋਤਮ ਸਿੰਘ ਵਾਸੀ ਨਗਰ ਸੁਧਾਰ ਟਰੱਸਟ ਸਕੀਮ ਨੰਬਰ 07 ਗੁਰਦਾਸਪੁਰ ਦੀ ਪੰਚਾਇਤੀ ਚੋਣਾ 2024 ਵਿੱਚ ਬਲਾਕ ਬਟਾਲਾ ਵਿਖੇ ਆਰ.ਓ-। ਆਈ. ਕੇ ਗੁਜਰਾਲ ਇੰਸਟੀਚਿਊਟ ਬਟਾਲਾ ਵਿਖੇ ਡਿਉਟੀ ਲੱਗੀ ਸੀ ਅਤੇ ਉਸ ਪਾਸ 12 ਗ੍ਰਾਮ ਪੰਚਾਇਤਾ ਚੋਣਾਂ ਲਈ ਅਲਾਟ ਕੀਤੀਆ ਗਈਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ 5 ਅਕਤੂਬਰ ਨੂੰ ਸਵੇਰੇ 12-04 ਤੋ 12-53 ਤੱਕ 10 ਵੱਟਸਐਪ ਕਾਲ ਇੱਕ ਨੰਬਰ ਤੋਂ ਆਇਆ ਜੋ ਕਿ ਉਸਨੇ ਰਸੀਵ ਨਹੀ ਕੀਤੀਆ ਅਤੇ ਸਵੇਰੇ ਸਮਾ 08-26 ਤੋ 09-00 ਦੁਬਾਰਾਂ ਵੱਟਸਐਪ ਕਾਲ ਉਸਦੇ ਨੰਬਰ ਤੇ ਆਈਆ ਜੋ ਉਸ ਨੇ ਅਟੈਂਡ ਕਰ ਲਈ। ਅੱਗੋ ਕਿਸੇ ਨਾ ਮਾਲੂਮ ਵਿਆਕਤੀ ਨੇ ਉਸ ਨੂੰ ਕਿਹਾ ਕਿ ਮੈ ਜੱਗੂ ਭਗਵਾਨਪੁਰੀਆ ਬੋਲ ਰਿਹਾ ਹਾਂ ਤੁਸੀ ਪੰਚਾਇਤ ਦੇ ਇਲੈਕਸ਼ਨ ਵਿੱਚ ਕਿਲਾ ਦਰਸਨ ਸਿੰਘ ਗ੍ਰਾਮ ਪੰਚਾਇਤ ਬਲਾਕ ਬਟਾਲਾ ਦੇ ਇੱਕ ਉਮੀਦਵਾਰ ਦੇ ਨਾਮਜਦਗੀ ਦੇ ਦਸਤਾਵੇਜਂ ਰੱਦ ਕਰ ਦਿਓ ਮੈਂ ਦੁਬਾਰਾ ਫੋਨ ਨਹੀ ਕਰਨਾ ਇਹ ਗੱਲ ਧਮਕੀ ਭਰੇ ਲਹਿਜੇ ਨਾਲ ਕਹੀ ਤੇ ਫੋਨ ਕੱਟ ਦਿੱਤਾ।
ਪਰਸੋਤਮ ਸਿੰਘ ਆਰ.ਓ-1 ਨੂੰ ਧਮਕੀ ਦੇਣ ਸਬੰਧੀ ਮੁਕੱਦਮਾ ਨੰਬਰ 281 ਮਿਤੀ 8-10-24 ਜੁਰਮ 224,351(2) ਭ.ਦ ਥਾਣਾ ਸਿਵਲ ਲਾਈਨ ਬਟਾਲਾ ਬਰਖਿਲਾਫ ਨਾਮਾਲੂਮ ਵਿਆਕਤੀ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਰਾਨੇ ਤਫਤੀਸ ਟੈਕਨੀਕਲ ਤਾਰੀਕੇ ਨਾਲ ਕੁਝ ਹੀ ਸਮੇ ਵਿੱਚ ਧਮਕੀਆ ਦੇਣ ਵਾਲੇ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗਿੱਲਾਵਾਲੀ ਨੂੰ ਟਰੇਸ ਕਰਕੇ ਅੱਜ ਮਿਤੀ 8 ਅਕਤੂਬਰ 2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਸਬੰਧੀ ਤਫਤੀਸ ਚੱਲ ਰਹੀ ਹੈ। ਜਿਸ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।