ਮਾਨਯੋਗ ਰਾਜਪਾਲ ਪੰਜਾਬ, ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਵਲੋਂ ਮੁਲਾਕਾਤ

ਗੁਰਦਾਸਪੁਰ, 8 ਨਵੰਬਰ 2024 { ਪੰਜਾਬੀ ਅੱਖਰ }

ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆਂ ਨਾਲ ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਵਲੋਂ ਮੁਲਾਕਾਤ ਕੀਤੀ ਗਈ। ਇਸ ਮੌਕੇ ਮਾਣਯੋਗ ਰਾਜਪਾਲ ਪੰਜਾਬ ਵੱਲੋਂ ਰੋਮੋਸ ਮਹਾਜਨ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਵਲੋਂ ਮਾਣਯੋਗ ਰਾਜਪਾਲ ਪੰਜਾਬ, ਸ਼੍ਰੀ ਗੁਲਾਬ ਚੰਦ ਕਟਾਰੀਆਂ ਨੂੰ ਚਲਾਏ ਜਾ ਰਹੇ ਨਸ਼ਾ ਵਿਰੋਧੀ ਅਤੇ ਮੁੜ ਵਸੇਬਾ ਕੇਂਦਰ ਬਾਰੇ ਦੱਸਿਆ ਗਿਆ ਕਿ 1991 ਵਿੱਚ ਇਸ ਸੈਂਟਰ ਦੀ ਸਥਾਪਨਾਂ ਕੀਤੀ ਗਈ। ਉਨ੍ਹਾਂ ਦੱਸਿਆ ਕਿ 800 ਤੋਂ ਵੱਧ ਨਸ਼ਾ ਪੀੜਤਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਸਾਮਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਉੱਤਰੀ ਭਾਰਤ ਵਿੱਚ ਇਸ ਕੇਂਦਰ ਵੱਲੋ ਸਮਾਜ ਦੇ ਹਿੱਤ ਵਿੱਚ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਮਾਨਯੋਗ ਰਾਜਪਾਲ ਪੰਜਾਬ ਜੀ ਨੂੰ ਸਲੱਮ ਏਰੀਆ, ਮਾਨ ਕੌਰ ਸਿੰਘ ਵਿਖੇ ਲੋੜਵੰਦ ਬੱਚਿਆਂ ਲਈ ਸਫਲਤਾਪੂਰਵਕ ਚੱਲ ਰਹੇ ਸਕੂਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਪ੍ਰੀਲਿਮਨਰੀ ਐਜੁਕੈਸਨ ਸਟੱਡੀ ਸੈਂਟਰ, ਮਾਨ ਕੌਰ ਸਿੰਘ ਬੱਚਿਆਂ ਦਾ ਬਹੁਪੱਖੀ ਵਿਕਾਸ ਕਰਨ ਵਿੱਚ ਸਫਲ ਯਤਨ ਕਰ ਰਿਹਾ ਹੈ। ਪ੍ਰੀਲਿਮਨਰੀ ਐਜੁਕੈਸਨ ਸਟੱਡੀ ਸੈਂਟਰ ਮਾਨ ਕੌਰ ਵਿਖੇ ਸਿੱਖਿਆ ਪ੍ਰਾਪਤ ਕਰ ਰਹੇ ਬੇਸਹਾਰਾ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਦਾ ਸਾਰਾ ਖਰਚਾ ਪ੍ਰੋਜੈਕਟ ਡਾਇਰੈਕਟਰ ਰੋਮੋਸ਼ ਮਹਾਜਨ ਵੱਲੋਂ ਨਿੱਜੀ ਤੌਰ ‘ਤੇ ਦਿੱਤਾ ਜਾ ਰਿਹਾ ਹੈ
ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਨੇ ਕਿਹਾ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਦੇਣ ਲਈ ਵਚਨਬੱਧ ਹਾਂ, ਤਾਂ ਜੋ ਇਹ ਬੱਚੇ ਕਾਬਲ ਬਣਕੇ ਸਮਾਜ ਵਿੱਚ ਚੰਗੀ ਤਰ੍ਹਾਂ ਵਿਚਰ ਸਕਣ।

ਇਸ ਮੌਕੇ ਉਨ੍ਹਾਂ ਮਾਨਯੋਗ ਰਾਜਪਾਲ ਪੰਜਾਬ ਨੂੰ ਜਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਕਰਵਾਏ ਜਾ ਰਹੇ ਵੱਖ ਵੱਖ ਕਾਰਜਾਂ ਦੀ ਜਾਣਕਾਰੀ ਦਿੱਤੀ।
ਨੈਸ਼ਨਲ ਐਵਾਰਡੀ,ਰੋਮੇਸ ਮਹਾਜਨ, ਅਵੈਤਨਿਕ ਸਕੱਤਰ ਹਨ ਨੇ ਦੱਸਿਆ ਕਿ ਇਥੇ ਕਰੈਂਚ ਸੈਂਟਰ, ਕੰਪਿਊਟਰ ਸੈਂਟਰ, ਲਾਇਬ੍ਰੇਰੀ ਅਤੇ ਵਾਈਲਡ ਲਾਈਨ 1098 ਵਰਗੇ ਪ੍ਰੋਜੈਕਟ ਚੱਲ ਰਹੇ ਹਨ। ਇਸ ਜ਼ਿਲ੍ਹੇ ਦੇ ਬੱਚੇ ਇਨ੍ਹਾਂ ਗਤੀਵਿਧੀਆਂ ਦਾ ਭਰਭੂਰ ਫਾਇਦਾ ਲੈ ਰਹੇ ਹਨ। ਉਨਾਂ ਦੱਸਿਆ ਕਿ ਇਸ ਬਾਲ ਭਲਾਈ ਕੌਂਸਲ ਦੇ ਸਦਕਾ ਇਸ ਜਿਲ੍ਹੇ ਦੇ ਬਹੁਤ ਬੱਚੇ ਪਹਿਲਾਂ ਵੀ ਕਈ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਬੱਚੇ ਆਪਣਾ ਵਧੀਆ ਭਵਿੱਖ ਬਨਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਚੱਲ ਰਹੇ ਸਟੱਡੀ ਸੈਂਟਰ ਤੇ ਲਾਇਬ੍ਰੇਰੀ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਮਾਨਯੋਗ ਰਾਜਪਾਲ ਪੰਜਾਬ ਵਲੋਂ ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਦੀ ਲਾਹਨਤ ਕਰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Leave a Comment

[democracy id="1"]

You May Like This