ਗੁਰਦਾਸਪੁਰ 5-11-2024 ( ਪੰਜਾਬੀ ਅੱਖਰ ) ਅੱਜ ਮੀਡਿਆ ਦੇ ਰੂ ਬ ਰੂ ਹੁੰਦਿਆਂ ਜਤਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਲੋਕ ਸਾਡੇ ਪਰਿਵਾਰ ਵੱਲੋਂ ਹਲਕੇ ਲਈ ਕੀਤੇ ਗਏ ਕੰਮਾਂ ਦੀ ਕਦਰ ਕਰਦੇ ਹਨ ਅਤੇ ਉਹ ਇਹ ਵੀ ਜਾਣਦੇ ਹਨ ਕਿ ਕਿੰਨ੍ਹਾ ਨੇ ਸਿਰਫ਼ ਝੂਠੇ ਲਾਰਿਆਂ ਨਾਲ ਗੁੰਮਰਾਹ ਕਰਕੇ ਪੰਜਾਬ ਵਿੱਚ ਨਸ਼ਿਆਂ ਅਤੇ ਬੇਰੁਜ਼ਗਾਰੀ ਦੇ ਨਾਲ-ਨਾਲ ਅਪਰਾਧੀਆਂ ਅਤੇ ਗੁੰਡਾਗਰਦੀ ਨੂੰ ਸ਼ਹਿ ਦਿੱਤੀ ਹੈ। ਸਾਡਾ ਮਨੋਰਥ ਹਲਕੇ ਦਾ ਵਿਕਾਸ ਅਤੇ ਨਸ਼ਾਖੋਰੀ ਦਾ ਖਾਤਮਾ ਕਰਕੇ ਆਪਣੇ ਹਲਕੇ ਨੂੰ ਸੁਰੱਖਿਅਤ ਤੇ ਖੁਸ਼ਹਾਲ ਬਣਾਉਣਾ ਹੈ ਇਸੇ ਲਈ ਸਾਡੇ ਕਾਫ਼ਿਲੇ ਵਿੱਚ ਆਏ ਦਿਨ ਦੂਜੀਆਂ ਪਾਰਟੀਆਂ ਦੇ ਲੋਕ ਵੀ ਜੁੜ ਰਹੇ ਹਨ।
ਇਸ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਜ਼ਮੀਨੀ ਪੱਧਰ ‘ ਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਵਿਚਾਰਨ ਵਾਲੇ ਇਨਸਾਨ ਹਨ ਉਹ ਭਗਵੰਤ ਮਾਨ ਤੇ ਉਸਦੇ ਸਾਥੀ ਵਿਧਾਇਕਾਂ ਵਾਂਗ ਝੂਠੀਆਂ ਗੱਪਾਂ ਮਾਰਨ ਤੇ ਜਨਤਾ ਨੂੰ ਗੁੰਮਰਾਹ ਕਰਨ ਨੂੰ ਲੀਡਰੀ ਨਹੀਂ ਕਹਿੰਦੇ ਬਲਕਿ ਇਹ ਬਹੁਤ ਵੱਡੀ ਬੇਸ਼ਰਮੀ ਤੇ ਦੇਸ਼ ਵਾਸੀਆਂ ਨਾਲ ਧੋਖਾ ਹੈ।
ਉਨ੍ਹਾਂ ਕਿਹਾ ਕਿ ਅੱਜ ਵੀ ਕਾਂਗਰਸ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਰੰਧਾਵਾ ਪਰਿਵਾਰ ਦੇ ਹਲਕੇ ਦੇ ਲੋਕਾਂ ਪ੍ਰਤੀ ਪਿਆਰ ਅਤੇ ਸਤਿਕਾਰ ਕਰਕੇ ਸੈਕੜੇ ਲੋਕ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ ਜਿਨ੍ਹਾਂ ਵਿੱਚ ਪਿੰਡ ਖਹਿਰਾ ਕੋਟਲੀ,ਪਿੰਡ ਮੇਘਾ ਪਿੰਡ ਪੱਖੋਕੇ, ਪਿੰਡ ਪੱਡਾ ਤੇ ਨਿਕੋ ਸਰਾਏ,ਪਿੰਡ ਸ਼ਾਮਪੁਰਾ,ਪਿੰਡ ਰਾਏਚੱਕ,
ਪਿੰਡ ਅਬਦਾਲ ਦੇ ਦਰਜਨਾਂ ਪਰਿਵਾਰ ਸ਼ਾਮਿਲ ਹਨ।
ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਉਣ ਵਾਲੇ ਲੋਕ ਅੱਜ ਤੋਂ ਸਾਡੇ ਪਰਿਵਾਰਕ ਮੈਂਬਰ ਹਨ ਤੇ ਇਹਨਾਂ ਦੇ ਦੁੱਖ ਸੁੱਖ ਵਿੱਚ ਡੱਟ ਕੇ ਖੜ੍ਹਨਾ ਮੇਰਾ ਤੇ ਮੇਰੇ ਪਰਿਵਾਰ ਦਾ ਨੈਤਿਕ ਫਰਜ਼ ਹੈ। ਇਹਦੇ ਨਾਲ ਕਾਂਗਰਸ ਪਾਰਟੀ ਅੰਦਰ ਵੀ ਇਨ੍ਹਾਂ ਸਭ ਲੋਕਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।