ਡੇਰਾ ਬਾਬਾ ਨਾਨਕ ਦੀ ਉਪ ਚੋਣ -2024 ਮੱਦੇਨਜ਼ਰ ਜਿਲ੍ਹਾ ਪੱਧਰ ‘ਤੇ ਵੱਖ-ਵੱਖ ਸੈੱਲ ਸਥਾਪਿਤ : ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ



ਗੁਰਦਾਸਪੁਰ, 21 ਅਕਤੂਬਰ ( ਪੰਜਾਬੀ ਅੱਖਰ  ) ਸ਼੍ਰੀ ਓਮ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 10- ਡੇਰਾ ਬਾਬਾ ਨਾਨਕ  ਦੀ ਉਪ ਚੋਣ -2024 ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਵੱਖ-ਵੱਖ ਸੈੱਲ ਸਥਾਪਿਤ ਕੀਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਵੋਟਰ ਹੈਲਪਲਾਈਨ, ਰੂਮ ਨੰਬਰ 427, ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਸਪੁਰ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਸ ਦੇ ਇੰਚਾਰਜ ਜ਼ਿਲ੍ਹਾ ਰੈਵੀਨਿਊ ਅਫ਼ਸਰ, ਗੁਰਦਾਸਪੁਰ ਹਨ। ਟੋਲ ਫ੍ਰੀ ਨੰਬਰ 1950 ਅਤੇ byeelecton2024complaint@gmail.com  ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਕੰਟਰੋਲ ਰੂਮ, ਆਈ.ਸੀ.ਸੀ.ਸੀ. ਨੇੜੇ ਸੇਵਾ ਕੇਂਦਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਸਪੁਰ, ਵਿਖੇ ਸਥਾਪਤ ਕੀਤਾ ਗਿਆ। ਜਿਸ ਦੇ ਇੰਚਾਰਜ ਜ਼ਿਲ੍ਹਾ ਟਾਊਨ ਪਲਾਨਰ ਗੁਰਦਾਸਪੁਰ ਹਨ।  ਟੋਲ ਫ੍ਰੀ ਨੰਬਰ 1800  180 1852 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਾਂ ਸਬੰਧੀ ਸੈੱਲ  ਰੂਮ ਨੰਬਰ 106, ਬਲਾਕ-ਬੀ,ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਸਪੁਰ ਵਿਖੇ ਸਥਾਪਤ ਕੀਤਾ ਗਿਆ। ਜਿਸ ਦੇ ਇੰਚਾਰਜ ਜ਼ਿਲ੍ਹਾ ਰੈਵੀਨਿਊ ਅਫ਼ਸਰ, ਗੁਰਦਾਸਪੁਰ  ਹਨ। ਈ. ਮੇਲ ਆਈਡ: byeelecton2024complaint@gmail.com ਹੈ।

ਇਸੇ ਤਰ੍ਹਾਂ ਐਮ.ਸੀ.ਐਮ.ਸੀ. ਸੈੱਲ ਰੂਮ ਨੰਬਰ  314,  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਸਪੁਰ ਵਿਖੇ ਸਥਾਪਤ ਕੀਤਾ ਗਿਆ। ਜਿਸ ਦੇ ਇੰਚਾਰਜ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ/ ਬਟਾਲਾ ਹਨ। ਉਨਾਂ ਦੇ  ਦਫ਼ਤਰ ਦਾ ਟੈਲੀਫੋਨ ਨੰਬਰ 01874-244608 ਅਤੇ ਈ ਮੇਲ ਆਈਡ :byeelection2024mcmc@gmail.com ਤੇ ਸੰਪਰਕ  ਕੀਤਾ ਜਾ ਸਕਦਾ ਹੈ।

Leave a Comment

[democracy id="1"]

You May Like This