ਬਰਤਾਨੀਆ: ਸੰਗੀਤ ਪ੍ਰੀਖਿਆ ਬੋਰਡ ਨੇ ਕੀਰਤਨ ਨੂੰ ਪਹਿਲੀ ਵਾਰ ‘ਸਿੱਖ ਪਵਿੱਤਰ ਸੰਗੀਤ’ ਵਜੋਂ ਮਾਨਤਾ ਦਿੱਤੀ

ਲੰਡਨ, 20 ਸਤੰਬਰ

Sikh Sacred Music ਬਰਤਾਨੀਆ ਵਿੱਚ ਪਹਿਲੀ ਵਾਰ ਕੀਰਤਨ ਨੂੰ ਸਿੱਖਿਆ ਦੀ ਗਰੇਡ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ ਹੈ, ਮਤਲਬ ਕਿ ਵਿਦਿਆਰਥੀ ਅੱਜ ਤੋਂ ‘ਸਿੱਖ ਪਵਿੱਤਰ ਸੰਗੀਤ’ ਨਾਲ ਜੁੜੇ ਪਾਠਕ੍ਰਮ ਦਾ ਰਸਮੀ ਤੌਰ ’ਤੇ ਅਧਿਐਨ ਕਰ ਸਕਣਗੇ।

ਬਰਮਿੰਘਮ ਵਿੱਚ ਸੰਗੀਤਕਾਰ ਅਤੇ ਅਕਾਦਮਿਕ ਮਾਹਿਰ ਹਰਜਿੰਦਰ ਲਾਲੀ ਨੇ ਪੱਛਮੀ ਸ਼ਾਸਤਰੀ ਸੰਗੀਤ ਵਾਂਗ ਕੀਰਤਨ ਨੂੰ ਵੀ ਉਚਿਤ ਸਥਾਨ ਦਿਵਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਈ ਸਾਲ ਸਮਰਪਿਤ ਕੀਤੇ ਹਨ ਕਿ ਰਵਾਇਤੀ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਿਆ ਰਹੇ। ‘ਗੁਰੂ ਗ੍ਰੰਥ ਸਾਹਿਬ’ ਵਿੱਚ ਮੌਜੂਦ ਸ਼ਬਦਾਂ ਦੇ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ ਅਤੇ ਸਿੱਖ ਧਰਮ ਵਿੱਚ ਇਹ ਭਗਤੀ ਭਾਵ ਪ੍ਰਗਟ ਕਰਨ ਦਾ ਤਰੀਕਾ ਹੈ।

ਲੰਡਨ ਸਥਿਤ ਸੰਗੀਤ ਸਿੱਖਿਆ ਬੋਰਡ (ਐੱਮਟੀਬੀ) ਆਲਮੀ ਪੱਧਰ ’ਤੇ ਮਾਨਤਾ ਪ੍ਰਾਪਤ ਅੱਠ-ਗਰੇਡ ਸੰਗੀਤ ਪ੍ਰੀਖਿਆਵਾਂ ਤਹਿਤ ‘ਸਿੱਖ ਪਵਿੱਤਰ ਸੰਗੀਤ’ ਪਾਠਕ੍ਰਮ ਮੁਹੱਈਆ ਕਰਵਾਏਗਾ। ਬਰਤਾਨੀਆ ਵਿੱਚ ਗੁਰਮਤਿ ਸੰਗੀਤ ਅਕਾਦਮੀ ਦੇ ਅਧਿਆਪਕ ਡਾ. ਲਾਲੀ ਨੇ ਕਿਹਾ, ‘ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਵਿਰਾਸਤ ਨੂੰ ਬਚਾਅ ਕੇ ਰੱਖੀਏ।’ ਉਨ੍ਹਾਂ ਕਿਹਾ, ‘ਪਾਠਕ੍ਰਮ ਨੂੰ ਮਨਜ਼ੂਰੀ ਅਤੇ ਸ਼ੁਰੂ ਕਰਵਾਉਣ ਵਿੱਚ 10 ਸਾਲ ਦੀ ਸਖ਼ਤ ਮੇਹਨਤ ਲੱਗੀ ਹੈ। ਮੈਨੂੰ ਮਾਣਾ ਹੈ ਕਿ ਹੁਣ ਇਹ ਮੇਹਨਤ ਰੰਗ ਲਿਆਈ ਹੈ।’

Leave a Comment

[democracy id="1"]

You May Like This