ਬਠਿੰਡਾ 15-08-2024 ( ਪੰਜਾਬੀ ਅੱਖਰ ) ਲੋਕ ਜਮਹੂਰੀ ਜਨਤਕ ਜਥੇਬੰਦੀਆਂ ਵੱਲੋੰ ਹਾਕਮਾਂ ਦੇ ‘ਆਜ਼ਾਦੀ ਦਿਵਸ’ ਮੌਕੇ ਨਵੇਂ ਫੌਜਦਾਰੀ ਕਾਨੂੰਨਾਂ ਸਮੇਤ ਹੋਰ ਸਮੂਹ ਕਾਲੇ ਕਾਨੂੰਨਾਂ ਅਤੇ ਸਾਮਰਾਜੀ ਮੁਲਕਾਂ ਨਾਲ਼ ਕੀਤੀਆਂ ਦੇਸ਼-ਧ੍ਰੋਹੀ ਸੰਧੀਆਂ ਖ਼ਿਲਾਫ਼ ਪੰਜਾਬ ਭਰ ਵਿੱਚ ਜ਼ਿਲਾ ਹੈੱਡ ਕੁਆਟਰਾਂ/ਤਹਿਸੀਲ ਪੱਧਰ ਤੇ ਸਾਂਝੇ ਇਕੱਠ/ਰੋਸ਼ ਮੁਜ਼ਾਹਰੇ ਕਰਨ ਦੇ ਉਲੀਕੇ ਸੰਘਰਸ਼ ਪ੍ਰੋ.ਤਹਿਤ ਅੱਜ ਡੀ.ਸੀ.ਬਠਿੰਡਾ ਦਫ਼ਤਰ ਨੇੜੇ ਕੀਤੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਤਬਕਾਤੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਝੰਡਾ ਸਿੰਘ ਜੇਠੂਕੇ,ਜੋਰਾ ਸਿੰਘ ਨਸਰਾਲੀ,ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਜਸਵੀਰ ਸਿੰਘ ਜੱਸੀ,ਵਰਿੰਦਰ ਸਿੰਘ ਬੀਬੀਵਾਲਾ,ਅਸ਼ਵਨੀ ਘੁੱਦਾ,ਚੰਦਰ ਸ਼ਰਮਾ,ਮਾ.ਜਸਵਿੰਦਰ ਸਿੰਘ,ਬਿੱਕਰਜੀਤ ਸਿੰਘ ਪੂਹਲਾ,ਹਰਿੰਦਰ ਕੌਰ ਬਿੰਦੂ ਅਤੇ ਹਰਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਵੱਲੋੰ ਲਿਆਂਦੇ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਇੱਕ ਜੁਲਾਈ ਤੋਂ ਲਾਗੂ ਕਰ ਦਿੱਤਾ ਹੈ,ਇਹਨਾਂ ਕਾਨੂੰਨਾਂ ਨੂੰ ਲਿਆਉਣ ਲਈ ਬਸਤੀਵਾਦੀ ਵਿਰਾਸਤ ਤੋਂ ਖਹਿੜਾ ਛਡਾਉਣ ਦਾ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ,ਜਦੋਂ ਕਿ ਇਹ ਨਵੇਂ ਫੌਜਦਾਰੀ ਕਾਨੂੰਨ ਸਾਮਰਾਜੀ ਮੁਲਕਾਂ ਵੱਲੋਂ ਲਿਆਂਦੀਆਂ ਲੋਕਮਾਰੂ ਨੀਤੀਆਂ ਨੂੰ ਲਾਗੂ ਕਰਨ ਦੇ ਅਮਲ ਨੂੰ ਹੋਰ ਅੱਗੇ ਵਧਾਉਣ ਖਾਤਰ ਬਣਾਏ ਗਏ ਹਨ !
ਅਤੇ ਇਹ ਕਾਨੂੰਨ ਦੇਸ਼ ਉੱਤੇ ਸਾਮਰਾਜੀ ਲੁੱਟ ਤੇ ਦਾਬੇ ਨੂੰ ਹੋਰ ਮਜਬੂਤ ਕਰਨ ਦੇ ਸਾਧਨ ਵਜੋਂ ਲਿਆਂਦੇ ਗਏ ਹਨ,ਅਜੋਕੇ ਸਮੇਂ ਦੇਸ਼ ਦੇ ਹਾਕਮਾਂ ਨੇ ਨਿੱਜੀਕਰਨ,ਵਪਾਰੀਕਰਨ,ਉਦਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਭਰਦੇ ਲੋਕਾਂ ਦੀ ਕਿਰਤ,ਜਲ,ਜੰਗਲ,ਜਮੀਨਾਂ ਤੇ ਹੋਰ ਕੁਦਰਤੀ ਸੋਮਿਆਂ ਦੀ ਅੰਨ੍ਹੀ-ਲੁੱਟ ਮਚਾਈ ਹੋਈ ਹੈ,ਇਸ ਲੁੱਟ ਖ਼ਿਲਾਫ਼ ਆਵਾਜ਼ ਉਠਾਉਂਦੇ ਲੋਕਾਂ ਦੀ ਜ਼ੁਬਾਨਬੰਦੀ ਅਤੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦਬਾਉਣ ਲਈ ਲਗਾਤਾਰ ਨਵੇਂ ਜਾਬਰ ਕਾਨੂੰਨ ਬਣਾਏ ਜਾ ਰਹੇ ਹਨ ਤੇ ਪਹਿਲਾਂ ਤੋਂ ਮੌਜੂਦ ਯੂ.ਏ.ਪੀ.ਏ.,ਐੱਨ.ਐੱਸ.ਏ. ਤੇ ਅਫ਼ਸਪਾ ਵਰਗੇ ਕਾਲੇ ਕਾਨੂੰਨਾਂ ਦੇ ਦੰਦ ਹੋਰ ਤਿੱਖੇ ਕੀਤੇ ਜਾ ਰਹੇ ਹਨ,ਅਜਿਹੇ ਜਾਬਰ ਕਨੂੰਨਾਂ ਦੀ ਲੰਮੀ ਲੜੀ ਵਿੱਚ ਵਾਧਾ ਕਰਦਿਆਂ ਹੁਣ ਫੌਜਦਾਰੀ ਕਾਨੂੰਨਾਂ ਨੂੰ ਬਦਲਕੇ ਨਵੇਂ ਫੌਜਦਾਰੀ ਕਾਨੂੰਨ ਲਿਆਂਦੇ ਗਏ ਹਨ,ਜਿਹੜੇ ਕਿ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਰਾਜ ਸਰਕਾਰ ਅਤੇ ਪੁਲਿਸ ਨੂੰ ਅਥਾਹ ਜਾਬਰ ਸ਼ਕਤੀਆਂ ਦਿੰਦੇ ਹਨ,ਇਹ ਕਾਨੂੰਨ ਇਸ ਹਕੂਮਤ ਦੇ ਦੇਸ਼-ਧਰੋਹੀ ਅਮਲ ਦੀ ਗਵਾਹੀ ਭਰਦੇ ਹਨ,ਜਦ ਕਿ ਇਹ ਹਕੂਮਤ ਹੱਕਾਂ ਲਈ ਲੜਨ ਵਾਲੇ ਲੋਕਾਂ ਨੂੰ ਦੇਸ਼-ਧਰੋਹੀ ਕਰਾਰ ਦੇਕੇ ਜਬਰ ਕਰ ਰਹੀ ਹੈ ਤੇ ਸਾਮਰਾਜੀ ਚਾਕਰੀ ਲਈ ਫਿਰਕੂ ਰਾਸ਼ਟਰਵਾਦ ਦੀ ਵਰਤੋਂ ਕਰ ਰਹੀ ਹੈ,ਆਗੂਆਂ ਨੇ ਕਿਹਾ ਕਿ ਸਾਮਰਾਜੀ ਮੁਲਕਾਂ ਵੱਲੋਂ ਆਰਥਿਕ ਸੁਧਾਰਾਂ ਦੇ ਨਾਂ ਤੇ ਮੜ੍ਹੀਆਂ ਜਾ ਰਹੀਆਂ ਲੋਕਮਾਰੂ ਨੀਤੀਆਂ ਦਾ ਇਹਨਾਂ ਕਾਨੂੰਨਾਂ ਨਾਲ ਰਿਸ਼ਤਾ ਪਛਾਨਣਾ ਸਮੇਂ ਦੀ ਲੋੜ ਹੈ,ਇਸ ਸਮੇਂ ਹਾਜ਼ਿਰ ਆਗੂਆਂ ਨੇ ਮੰਗ ਕੀਤੀ ਕਿ ਨਵੇਂ ਫੌਜਦਾਰੀ ਕਾਨੂੰਨਾਂ ਸਮੇਤ ਹੋਰ ਸਮੂਹ ਕਾਲ਼ੇ ਕਾਨੂੰਨਾਂ ਰੱਦ ਜਾਣ,ਕਾਲ਼ੇ ਕਾਨੂੰਨਾਂ ਤਹਿਤ ਗਿਰਫਤਾਰ ਕੀਤੇ ਬੁੱਧੀਜੀਵੀ ਤੇ ਜਮੂਹਰੀ ਹੱਕਾਂ ਦੇ ਕਾਰਕੁੰਨ ਰਿਹਾਅ ਕੀਤੇ ਜਾਣ,ਅਰੁੰਧਤੀ ਰਾਏ ਤੇ ਪ੍ਰੋ.ਸ਼ੌਕਤ ਹੁਸੈਨ ਖ਼ਿਲਾਫ਼ ਯੂਏਪੀਏ ਤਹਿਤ ਕੇਸ ਚਲਾਉਣ ਦਾ ਫੈਸਲਾ ਰੱਦ ਕੀਤਾ ਜਾਵੇ,ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਕੈਦੀ ਫੌਰੀ ਤੌਰ ਤੇ ਰਿਹਾਅ ਕੀਤੇ ਜਾਣ,ਸਾਮਰਾਜੀ ਮੁਲਕਾਂ ਨਾਲ ਕੀਤੀਆਂ ਸਮੂਹ ਦੇਸ਼-ਧ੍ਰੋਹੀ ਸੰਧੀਆਂ ਰੱਦ ਕੀਤੀਆਂ ਜਾਣ,ਭਾਰਤ ਸਰਕਾਰ ਸੰਸਾਰ-ਵਪਾਰ ਸੰਸਥਾ ਸਮੇਤ ਸਮੂਹ ਸਾਮਰਾਜੀ ਸੰਸਥਾਵਾਂ ਤੋਂ ਬਾਹਰ ਆਵੇ ਅਤੇ ਨਵੀਆਂ ਆਰਥਿਕ ਨੀਤੀਆਂ ਰੱਦ ਕੀਤੀਆਂ ਜਾਣ,ਅੱਜ ਦੇ ਰੋਸ਼ ਪ੍ਰਦਰਸ਼ਨ ਵਿੱਚ ਬੀਕੇਯੂ ਉੱਗਰਾਹਾਂ,ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ,ਟੀ.ਐੱਸ.ਯੂ.ਭੰਗਲ,ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀ: (ਆਜ਼ਾਦ) ਲਹਿਰਾ ਮੁਹੱਬਤ,ਪੀ.ਐੱਸ,ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ.ਠੇਕਾ ਮੁਲਾਜ਼ਮ ਯੂਨੀ: ਪੰਜਾਬ,ਪਾਵਰਕਾਮ ਅਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀ:ਪੰਜਾਬ,ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਆਊਟਸੋਰਸ਼ਡ ਠੇਕਾ ਮੁਲਾਜ਼ਮ ਯੂਨੀ: ਪੰਜਾਬ,ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀ:ਰਜਿ:31 ਪੰਜਾਬ,ਮਨਰੇਗਾ ਕਰਮਚਾਰੀ ਯੂਨੀ:ਪੰਜਾਬ,ਪੀ.ਡਬਲਯੂ.ਡੀ.(ਬਿਜਲੀ ਵਿੰਗ) ਲੋਕ ਨਿਰਮਾਣ ਵਿਭਾਗ ਠੇਕਾ ਮੁਲਾਜ਼ਮ ਯੂਨੀ:ਪੰਜਾਬ,ਨੌਜਵਾਨ ਭਾਰਤ ਸਭਾ,ਡੀ.ਟੀ.ਐੱਫ.ਪੰਜਾਬ,ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀ:ਪੰਜਾਬ,ਪੈਰਾ ਮੈਡੀਕਲ ਯੂਨੀ:ਪੰਜਾਬ,ਜਮਹੂਰੀ ਅਧਿਕਾਰ ਸਭਾ ਪੰਜਾਬ,ਪੀ.ਐੱਸ.ਯੂ.(ਰੰਧਾਵਾ) ਪੰਜਾਬ,ਜੀ.ਐੱਚ.ਟੀ.ਪੀ.ਇੰਪਲਾਇਜ਼ ਯੂਨੀ:ਲਹਿਰਾ ਮੁਹੱਬਤ,ਆਦਰਸ਼ ਸਕੂਲ ਅਧਿਆਪਕ ਯੂਨੀ:ਪੰਜਾਬ ਆਦਿ ਦੇ ਮਰਦ-ਔਰਤ ਕੰਰਕੁੰਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ,ਅੱਜ ਦੇ ਸੰਘਰਸ਼ ਪ੍ਰੋ.ਵਿੱਚ ਸਟੇਜ਼ ਸਕੱਤਰ ਦੀ ਭੂਮਿਕਾ ਹਰਜਿੰਦਰ ਸਿੰਘ ਬੱਗੀ ਜ਼ਿਲਾ ਜਰਨਲ ਸਕੱਤਰ ਉੱਗਰਾਹਾਂ ਨੇ ਨਿਭਾਈ ਅਤੇ ਅਮਨ ਪ੍ਰਵਾਜ਼ ਨੇ ਨਾਟਕ “ਮੀਡੀਆ ਝੂਠ ਬੋਲਦਾ ਹੈ” ਪੇਸ਼ ਕੀਤਾ ! ਪੰਜਾਬੀ ਅੱਖਰ