ਪਿੰਡ ਸੁੱਧਾ ਮਾਜਰਾ ਦੇ ਕੋਲ ਦੋ ਕਾਰ ਦੀ ਆਪਸੀ ਟਕੱਰ ਵਿਚ ਇਕ ਦੀ ਹੋਈ ਮੌਤ ਇਕ ਗੰਭੀਰ ਜ਼ਖ਼ਮੀ !

ਬਲਾਚੌਰ 13 ਅਗਸਤ ( ਪੰਜਾਬੀ ਅੱਖਰ ) ਬਲਾਚੌਰ ਦੇ ਨਾਲ ਲੱਗਦੇ ਪਿੰਡ ਸੁੱਧਾ ਮਾਜਰਾ ਦੇ ਕੋਲ ਬੀਤੀ ਰਾਤ ਨੂੰ ਇਕ ਜ਼ੈਨ ਕਾਰ ਅਤੇ ਸਕੋਡਾ ਕਾਰ ਦੀ ਆਪਸੀ ਟਕੱਰ ਵਿੱਚ ਜ਼ੈਨ ਕਾਰ ਵਿੱਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਅਧਿਕਾਰੀ ਕੁਲਵੀਰ ਸਿੰਘ ਅਤੇ ਕੁਲਦੀਪ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਨੂੰ ਹੋਇਆ ਹੈ ਉਨ੍ਹਾਂ ਮੁਤਾਬਕ ਨੈਸ਼ਨਲ ਹਾਈਵੇ ਪਿੰਡ ਸੁੱਧਾ ਮਾਜਰਾ ਦੇ ਕੋਲ ਜ਼ੈਨ ਕਾਰ ਨੰਬਰੀ ਪੀਬੀ 25 ਬੀ 2177 ਗਲਤ ਸਾਈਡ ਤੋਂ ਆ ਰਹੀ ਸੀ ਜਿਸ ਨੇ ਪਿੰਡ ਮਾਣੇਵਾਲ ਨੂੰ ਜਾਣਾ ਸੀ ਅਤੇ ਜ਼ੈਨ ਕਾਰ ਵਿੱਚ ਮਨਜੀਤ ਸਿੰਘ ਪੁੱਤਰ ਜੋਗਿੰਦਰ ਵਾਸੀ ਮੁੱਤੋਂ ਮੰਡ ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਕਰਨ ਵਾਸੀ ਪਟਿਆਲਾ ਜੋ ਕਿ ਹੁਣ ਪਿੰਡ ਮਾਣੇਵਾਲ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੋ ਜਾਣੇ ਕਾਰ ਵਿਚ ਸਵਾਰ ਸਨ ਅਤੇ ਕਰਨ ਦੇ ਜ਼ਿਆਦਾ ਸੱਟਾਂ ਲੱਗਣ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮਨਜੀਤ ਸਿੰਘ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਹੈ।ਦੂਜੇ ਪਾਸੇ ਸਕੋਡਾ ਕਾਰ ਨੰਬਰੀ ਪੀਬੀ 89- 8694 ਜ਼ੋ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜਿਸ ਨੂੰ ਹਰਸ਼ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਅਮ੍ਰਿੰਤਸਰ ਚੱਲਾ ਰਿਹਾ ਸੀ ਅਤੇ ਗਲਤ ਸਾਈਡ ਤੋਂ ਆ ਰਹੀ ਜ਼ੈਨ ਕਾਰ ਨੇ ਸਾਹਮਣੇ ਤੋਂ ਸਕੋਡਾ ਕਾਰ ਨੂੰ ਟਕੱਰ ਮਾਰੀ ਅਤੇ ਇਹ ਟਕੱਰ ਇਨੀਂ ਭਿਆਨਕ ਸੀ ਕਿ ਇਸ ਟਕੱਰ ਨਾਲ ਦੋਵਾਂ ਕਾਰਾਂ ਦੇ ਪਰਖਚੇ ਉੱਡ ਗਏ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਦੋਵਾਂ ਕਾਰਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬੀ ਅੱਖਰ

Leave a Comment

[democracy id="1"]

You May Like This