ਓਲੰਪਿਕ: ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ

52 ਸਾਲਾਂ ਬਾਅਦ ਹਾਕੀ ਵਿਚ ਲਗਾਤਾਰ ਦੋ ਤਗ਼ਮੇ; ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋਵੇਂ ਗੋਲ ਕੀਤੇ, ਪ੍ਰਧਾਨ ਮੰਤਰੀ ਮੋਦੀ ਵੱਲੋਂ ਟੀਮ ਨੂੰ ਵਧਾਈ

ਪੈਰਿਸ, 8 ਅਗਸਤ { ਪੰਜਾਬੀ ਅੱਖਰ }ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਪੈਰਿਸ ਓਲੰਪਿਕ ਵਿਚ ਤੀਜੇ ਸਥਾਨ ਦੇ ਮੁਕਾਬਲੇ ਲਈ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 30ਵੇਂ ਤੇ 33ਵੇਂ ਮਿੰਟ ਵਿਚ ਗੋਲ ਕੀਤੇ। ਹਰਮਨਪ੍ਰੀਤ, ਜੋ ‘ਸਰਪੰਚ’ ਦੇ ਨਾਂ ਨਾਲ ਵੀ ਮਕਬੂਲ ਹਨ, ਨੇ ਪੈਰਿਸ ਓਲੰਪਿਕ ਵਿਚ ਕੁੱਲ 11 ਗੋਲ ਕੀਤੇ ਹਨ। ਭਾਰਤ ਲਈ ਪੈਰਿਸ ਓਲੰਪਿਕ ਦਾ ਇਹ ਚੌਥਾ ਤਗ਼ਮਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ।

Leave a Comment

[democracy id="1"]

You May Like This