ਲੋਕ ਆਪਣੇ ਘਰਾਂ/ਦੁਕਾਨਾਂ/ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ, ਗਮਲੇ, ਟੈਂਕੀਆਂ ਅਤੇ ਫਰਿੱਜ ਦੇ ਪਿੱਛੇ ਲੱਗੀ ਟਰੇਅ ਵਿਚੋ ਹਰ ਸ਼ੁੱਕਰਵਾਰ ਨੂੰ ਪਾਣੀ ਕੱਢ ਕੇ ਜਰੂਰ ਸੁਕਾਉਣ ਧਰਮਪੁਰਾ ਕਾਲੋਨੀ ਅਤੇ ਵਾਰਡ ਨੰਬਰ 6 ਗਾਂਧੀ ਨਗਰ ਕੈਂਪ ਵਿਖੇ ਫੋਗਿੰਗ ਕਰਵਾਈ

ਬਟਾਲਾ, 1 ਅਗਸਤ ( ਪੰਜਾਬੀ ਅੱਖਰ ) ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਦੀਆਂ ਵੱਖ ਵੱਖ ਸਥਾਨਾਂ ਧਰਮਪੁਰਾ ਕਾਲੋਨੀ ਅਤੇ ਵਾਰਡ ਨੰਬਰ 6 ਗਾਂਧੀ ਨਗਰ ਕੈਂਪ ਵਿਖੇ ਫੋਗਿੰਗ ਕਰਵਾਈ ਅਤੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਵਿਰੁੱਧ ਜਾਗਰੂਕ ਕੀਤਾ।ਇਸ ਮੌਕੇ ਗੱਲਬਾਤ ਦੌਰਾਨ ਡਾ. ਸ਼ਾਇਰੀ ਭੰਡਾਰੀ, ਐਸਡੀਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਪੁਰਾਣੇ ਟਾਇਰਾਂ ਜਾਂ ਕਬਾੜ ਆਦਿ ਵਿਚ ਜਮ੍ਹਾ ਪਾਣੀ ਨੂੰ ਸਾਫ ਕਰਨ ਕਿਉਂਕਿ ਇਸੇ ਤਰਾਂ ਦੇ ਪਾਣੀ ਵਿਚ ਡੇਂਗੂ ਦਾ ਮੱਛਰ ਪਲਦਾ ਹੈ। ਉਨਾਂ ਲੋਕਾਂ ਨੂੰ ਫੋਗਿਗ ਕਰ ਰਹੀਆਂ ਟੀਮਾਂ ਨਾਲ ਸਹਿਯੋਗ ਕਰਨ ਲਈ ਕਿਹਾ। ਇਸ ਮੌਕੇ ਸੈਨੇਟਰੀ ਇੰਸਪੈਕਟਰ ਵਿਕਾਸ ਵਾਸੁਦੇਵ ਵੀ ਮੋਜੂਦ ਸਨ।

ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਅੱਗੇ ਕਿਹਾ ਕਿ ਲੋਕ ਆਪਣੇ ਘਰਾਂ/ਦੁਕਾਨਾਂ/ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ, ਗਮਲੇ, ਟਾਇਰਾਂ, ਟੈਂਕੀਆਂ, ਫਰਿੱਜ ਦੇ ਪਿੱਛੇ ਲੱਗੀ ਟਰੇਅ ਵਿਚੋ ਹਰ ਸ਼ੁਕਰਵਾਰ ਨੂੰ ਪਾਣੀ ਕੱਢ ਕੇ ਜਰੂਰ ਸੁਕਾਉਣ। ਮੱਛਰ ਦੇ ਕੱਟਣ ਤੋ ਬਚਾਅ ਕੀਤਾ ਜਾਵੇ, ਪੂਰੀ ਬਾਂਹ ਵਾਲੇ ਅਤੇ ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਾਏ ਜਾਣ।

Leave a Comment

[democracy id="1"]

You May Like This