ਅੰਮ੍ਰਿਤਸਰ 24 -7 -24 ( ਪੰਜਾਬੀ ਅੱਖਰ ) ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਹਿਬਾਨ / ਸੂਬਾ ਕਮੇਟੀ ਮੈਂਬਰ ਅਤੇ ਸਮੂਹ ਵੇਰਕਾ ਦੇ ਆਊਟਸੌਰਸ ਮੁਲਾਜ਼ਮ ਸਾਥੀਓ ਜਿਵੇਂ ਤੁਹਾਨੂੰ ਪਤਾਂ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਆਊਟਸੌਰਸ ਵਰਕਰਾਂ ਦੇ ਹੱਕਾਂ ਦੇ ਲਈ ਸੰਘਰਸ਼ ਕਰਦੇ ਆਏ ਹਾਂ ਵਾਰ ਵਾਰ ਪੜ੍ਹਾਈਆ ਦੀ ਸੋਧ ਨੂੰ ਤੇ ਤਜਰਬੇ ਦੇ ਹਿਸਾਬ ਨਾਲ ਤਰੱਕੀ ਤੇ ਪੁਰਾਣੀਆ ਪੋਸਟਾਂ ਦੀ ਬਹਾਲੀ ਨੂੰ ਲੈਕੇ ਵਾਰ ਵਾਰ ਮੀਟਿੰਗਾ ਦੌਰਾਨ ਹੈੱਡ ਆਫਿਸ ਮਿਲਕਫ਼ੈਡ ਵੱਲੋ ਟਾਲ ਮਟੋਲ ਕੀਤੀ ਗਈ ,ਇਸ ਲਈ ਇਸ ਦਾ ਇਕੋ ਇਕ ਹੱਲ ਸੀ ਕਿ CTC ਰੱਦ ਕਰਵਾਇਆ ਜਾਵੇ ਇਸ ਲਈ ਅਸੀਂ ਧਰਨੇ ਦੀ ਹਮਾਇਤ ਕੀਤੀ ਗਈ ਸੀ, ਅਤੇ ਮੁੱਖ ਮੰਤਰੀ ਸਾਡੇ ਨਾਲ ਵਾਰ ਵਾਰ ਮੀਟਿੰਗ ਕਰਨ ਤੋ ਮੁਕਰ ਰਿਹਾ | ਇਸ ਦੌਰਾਨ ਸੰਘਰਸ਼ ਨੂੰ ਤੇਜ਼ ਕਰਨ ਲਈ ਤੇ ਨਿੱਜੀਕਰਨ ਦੀ ਨੀਤੀ ਨੂੰ ਰੋਕਣ ਲਈ 25 ਤਰੀਕ ਵੱਧ ਤੋਂ ਵੱਧ ਸਾਥੀਆ ਨੂੰ ਸ਼ਾਮਿਲ ਕਰਕੇ CTC ਨਾਲ਼ ਸਾਂਝਾ 2 ਘੰਟੇ ਦਾ ਪ੍ਰਦਰਸ਼ਨ ਕੀਤਾਂ ਜਾਵੇ ਨਾਲ ਹੀ 5 ਤਰੀਕ ਦੇ ਧਰਨੇ ਲਈ ਵਰਕਰ ਦੀ ਤਿਆਰੀ ਕਰਵਾਈ ਜਾਵੇ| ਜਾਰੀ ਕਰਤਾ ਸੂਬਾ ਪ੍ਰਧਾਨ ਪਵਨਦੀਪਸਿੰਘ ਸੂਬਾ ਜਰਨਲ ਸਕੱਤਰ ਜਸਵੀਰ ਸਿੰਘ ਤੇ ਸਮੂਹ ਸੂਬਾ ਕਮੇਟੀ ਮੈਬਰ |*ਸਾਰੇ ਹੀ ਪ੍ਰਧਾਨ ਸਹਿਬਾਨ ਨੂੰ ਦੱਸਿਆ ਜਾਂਦਾ ਹੈ ਕਿ ਹੈੱਡ ਆਫਿਸ ਵੱਲੋ ਲਿਖ਼ਤੀ ਰੂਪ ਵਿੱਚ ਇਸ ਹਫ਼ਤੇ ਮਾਣਯੋਗ ਵਿਸ਼ੇਸ਼ ਮੁੱਖ ਸਕੱਤਰ ( ਸਹਿਕਾਰਤਾ ) ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕਰਵਾਉਣ ਲਈ ਪੱਤਰ ਜਾਰੀ ਕੀਤਾ ਗਿਆ ਹੈ | ਇਸ ਪੱਤਰ ਦੇ ਭਰੋਸੇ ਤੇ ਯੂਨੀਅਨ ਵੱਲੋਂ ਫ਼ੈਸਲਾ 24.7.2024 ਤੇ 26.7.2024 ਦਾ ਧਰਨਾ ਮੁਲਤਵੀ ਕੀਤਾ ਜਾਂਦਾ ਹੈ ਤੇ ਜੇਕਰ 4.8.2024 ਤੱਕ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤਾਂ 5.8.2024 ਸਮੂਹ ਵੇਰਕਾ ਮੁਲਾਜ਼ਮਾ ਵੱਲੋ ਹੜਤਾਲ਼ ਅਣਮਿੱਥੇ ਸਮੇਂ ਲਈ ਕੀਤੀ ਜਾਵੇਗੀ | ਜਾਰੀ ਕਰਤਾ – ਕੁਲਵੰਤ ਸਿੰਘ , ਸਤਵੰਤ ਸਿੰਘ, ਪਵਨਦੀਪ ਸਿੰਘ