ਪਟਿਆਲਾ: ਕੈਪਟਨ ਅੱਜ ਮੋਦੀ ਦੀ ਰੈਲੀ ’ਚ ਨਹੀਂ ਹੋਏ ਸ਼ਾਮਲ, ਪਤਨੀ ਦੀ ਚੋਣ ਮੁਹਿੰਮ ਨੂੰ ਝਟਕਾ

ਪਟਿਆਲਾ, 23 ਮਈ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਦੋ ਸਾਲ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ, ਸਿਹਤ ਸਬੰਧੀ ਸਮੱਸਿਆਵਾਂ ਕਾਰਨ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਵਿੱਚ ਸ਼ਾਮਲ ਨਹੀਂ ਹੋੲੈ। ਪਟਿਆਲਾ ਲੋਕ ਸਭਾ ਹਲਕੇ ਤੋਂ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਹੈ। ਉਨ੍ਹਾਂ ਦੀ ਬੇਟੀ ਬੀਬਾ ਜੈਇੰਦਰ ਕੌਰ ਨੇ ਸਪਸ਼ਟ ਕੀਤਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਹੋਰ ਆਰਾਮ ਕਰਨ ਲਈ ਕਿਹਾ ਹੈ। ਇਸ ਕਰਕੇ ਉਹ ਨਹੀਂ ਆ ਸਕੇ। ਅੱਜ ਦੀ ਵੱਡੀ ਰੈਲੀ ਵਿੱਚੋਂ ਉਨ੍ਹਾਂ ਗਾਇਬ ਹੋਣਾ ਪਾਰਟੀ ਤੇ ਉਮੀਦਵਾਰ ਲਈ ਝਟਕਾ ਹੈ।

 

Leave a Comment

[democracy id="1"]

You May Like This