ਸ਼ੰਭੂ ਤੋਂ ਪਟਿਆਲਾ ਆ ਰਹੇ ਕਿਸਾਨਾਂ ਨੂੰ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਰੋਕਿਆ, ਆਵਾਜਾਈ ਠੱਪ

ਸ਼ੰਭੂ ਤੋਂ ਪਟਿਆਲਾ ਆ ਰਹੇ ਕਿਸਾਨਾਂ ਨੂੰ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਰੋਕਿਆ, ਆਵਾਜਾਈ ਠੱਪ

ਪਟਿਆਲਾ, 23 ਮਈ

ਪਟਿਆਲਾ 101 ਦਿਨਾਂ ਤੋਂ ਸ਼ੰਭੂ ਬਾਰਡਰ ‘ਤੇ ਜਾਰੀ ਕਿਸਾਨ ਮੋਰਚੇ ਵਿੱਚ ਸ਼ਾਮਲ ਵੱਡੀ ਗਿਣਤੀ ਕਿਸਾਨ ਅੱਜ ਇਸ ਸ਼ਹਿਰ ’ਚ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਆ ਰਹੇ ਸਨ ਪਰ ਪੁਲੀਸ ਨੇ ਪਹਿਲਾਂ ਤੋਂ ਕੀਤੇ ਇੰਤਜ਼ਾਮ ਤਹਿਤ ਉਨ੍ਹਾਂ ਨੂੰ ਪਟਿਆਲਾ ਤੋਂ ਕੁਝ ਕਿਲੋਮੀਟਰ ਦੇ ਫਾਸਲੇ ‘ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਰੋਕ ਲਿਆ। ਇੱਕ ਪਾਸੇ ਪੁਲੀਸ ਤੇ ਦੂਜੇ ਪਾਸੇ ਕਿਸਾਨ ਮੌਜੂਦ ਹਨ। ਇਸ ਕਾਰਨ ਸੜਕ ’ਤੇ ਆਵਾਜਾਈ ਵੀ ਠੱਪ ਹੋ ਗਈ। ਇਸ ਦੌਰਾਨ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਧਰਨੇ ਦੌਰਾਨ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਤੇ ਹੋਰਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਰੈਲੀ ’ਚ ਕੋਈ ਵਿਘਨ ਨਹੀਂ ਪਾਉਣਾ ਚਾਹੁੰਦੇ ਉਨ੍ਹਾਂ ਦਾ ਮਕਸਦ ਸਿਰਫ਼ ਸ੍ਰੀ ਮੋਦੀ ਨਾਲ ਸਵਾਲ ਜਵਾਬ ਕਰਨਾ ਹੈ।

 

Leave a Comment

[democracy id="1"]

You May Like This