ਭਾਜਪਾ ਦੀ ਪਟਿਆਲਾ ਰੈਲੀ: ਸਨਅਤਕਾਰ ਪੰਜਾਬ ਛੱਡ ਰਹੇ ਨੇ, ਨਸ਼ਾਖੋਰੀ ਵਧੀ ਤੇ ਸੂਬਾ ਸਰਕਾਰ ਕਰਜ਼ੇ ‘ਤੇ ਚੱਲ ਰਹੀ ਹੈ: ਮੋਦੀ

ਭਾਜਪਾ ਦੀ ਪਟਿਆਲਾ ਰੈਲੀ: ਸਨਅਤਕਾਰ ਪੰਜਾਬ ਛੱਡ ਰਹੇ ਨੇ, ਨਸ਼ਾਖੋਰੀ ਵਧੀ ਤੇ ਸੂਬਾ ਸਰਕਾਰ ਕਰਜ਼ੇ ‘ਤੇ ਚੱਲ ਰਹੀ ਹੈ: ਮੋਦੀ

ਪਟਿਆਲਾ, 23 ਮਈ

ਅੱਜ ਪਟਿਆਲਾ ’ਚ ਭਾਜਪਾ ਦੀ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਚੋਣ ਰੈਲੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜ ਗਏ। ਸ੍ਰੀ ਮੋਦੀ ਨੇ ਇਥੇ ਪੋਲੋ ਗਰਾਊਂਡ ਵਿੱਚ ਆਪਣੀ ਪਹਿਲੀ ਰੈਲੀ ਕਰਕੇ ਸੂਬੇ ਵਿੱਚ ਪਾਰਟੀ ਦੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ। ਸ੍ਰੀ ਮੋਦੀ ਨੇ ਰੈਲੀ ਦੌਰਾਨ ਕਿਹਾ ਕਿ ਸਨਅਤਕਾਰ ਪੰਜਾਬ ਛੱਡ ਕੇ ਜਾ ਰਹੇ ਹਨ, ਨਸ਼ਾਖੋਰੀ ਵਧ ਰਹੀ ਹੈ ਅਤੇ ਸੂਬਾ ਸਰਕਾਰ ਕਰਜ਼ੇ ‘ਤੇ ਚੱਲ ਰਹੀ ਹੈ। ਵਿਰੋਧੀ ਇੰਡੀਆ ਗੱਠਜੋੜ ਬਾਰੇ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਨੇਤਾ ਹੈ ਅਤੇ ਨਾ ਹੀ ਇਰਾਦਾ। ਇੱਕ ਪਾਸੇ ਭਾਜਪਾ ਅਤੇ ਐੱਨਡੀਏ ਹੈ, ਜਦਕਿ ਦੂਜੇ ਪਾਸੇ ਭ੍ਰਿਸ਼ਟ ਲੋਕਾਂ ਦਾ ‘ਇੰਡੀਆ’ ਗਠਜੋੜ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਮਨਪ੍ਰੀਤ ਬਾਦਲ ਤੇ ਭਾਜਪਾ ਦੇ ਰਾਜ ਵਿਚਲੇ ਲੋਕ ਸਭਾ ਉਮੀਦਵਾਰ ਹਾਜ਼ਰ ਹਨ।

 

Leave a Comment

[democracy id="1"]

You May Like This