ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਹਲਕਾ ਇੰਚਾਰਜ ਦੀਨਾਨਗਰ ਚਾਵਲਾ ਵਲੋਂ ਹਕੀਮਪੁਰ ‘ਚ ਚੋਣ ਮੀਟਿੰਗ
ਦੀਨਾਨਗਰ, 23 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਪਿੰਡ ਹਕੀਮਪੁਰ ਵਿਚ ਚੋਣ ਮੀਟਿੰਗ ਹੋਈ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਚੀਮਾ ਨੇ ਆਖਿਆ ਕਿ ਅੱਜ ਕਾਂਗਰਸ ਦੇ ਆਗੂ ਹੱਥਾਂ ਵਿਚ ਸੰਵਿਧਾਨ ਫੜ ਕੇ ਵੋਟਾਂ ਮੰਗ ਰਹੇ ਹਨ ਪਰ ਇਸੇ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈੰਸੀ ਲਾ ਕੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੀ ਲੋਕ ਵਿਰੋਧੀ ਹੈ, ਜਿਸ ਨੇ ਦਸ ਸਾਲਾ ਰਾਜ ਵਿਚ ਜੀ.ਐਸ.ਟੀ., ਨੋਟਬੰਦੀ ਅਤੇ ਤਿੰਨ ਕਿਸਾਨ ਮਾਰੂ ਖੇਤੀ ਬਿਲ ਪਾਸ ਕਰਕੇ ਦੇਸ਼ ਦੇ ਵਪਾਰ, ਕਿਰਤੀ ਵਰਗ ਤੇ ਕਿਸਾਨੀ ਨੂੰ ਖਤਮ ਕਰਕੇ ਕਾਰਪੋਰੇਟ ਕੰਪਨੀਆਂ ਨੂੰ ਫਾਇਦੇ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਪੰਜਾਬ ਨੂੰ ਕੰਟਰੋਲ ਕਰ ਰਹੀ ਹੈ ਅਤੇ ਪੰਜਾਬ ਦੇ ਵਿੱਤੀ ਸਰੋਤਾਂ ਦੀ ਦੁਰਵਰਤੋਂ ਆਪਣੀ ਰਾਜਸੀ ਤਾਕਤ ਵਧਾਉਣ ਲਈ ਪੰਜਾਬ ਤੋਂ ਬਾਹਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥ ਤੇ ਪੰਜਾਬ ਲਈ ਵੱਡੇ ਵੱਡੇ ਸੰਘਰਸ਼ ਲੜੇ ਹਨ। ਉਨ੍ਹਾਂ ਕਿਹਾ ਕਿ ਇਕ ਜੂਨ ਨੂੰ ਲੋਕ ਸਭਾ ਚੋਣ ਲਈ ਵੋਟ ਪਾਉਣ ਤੋਂ ਪਹਿਲਾਂ ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਕਾਂਗਰਸ ਹਕੂਮਤ ਵਲੋਂ ਕੀਤੇ ਹਮਲੇ ਨੂੰ ਜ਼ਰੂਰ ਚੇਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਸਹੀ ਆਵਾਜ਼ ਪਹੁੰਚਾ ਸਕਦਾ ਹੈ, ਜੋ ਪੰਜਾਬ ਦੀ ਖੇਤਰੀ ਪਾਰਟੀ ਹੈ।
ਇਸ ਮੌਕੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਆਖਿਆ ਕਿ ਡਾ. ਦਲਜੀਤ ਸਿੰਘ ਚੀਮਾ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਜਾਣਾ ਜ਼ਰੂਰੀ ਹੈ ਤਾਂ ਜੋ ਗੁਰਦਾਸਪੁਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੇਂਦਰ ਸਰਕਾਰ ਕੋਲੋਂ ਫੰਡ ਲਿਆਂਦੇ ਜਾ ਸਕਣ। ਇਸ ਮੌਕੇ ਕਰਨਜੀਤ ਸਿੰਘ ਜੀਣਾ ਯੂਥ ਹਲਕਾ ਇੰਚਾਰਜ, ਜਗਤਾਰ ਸਿੰਘ ਲਾਡੀ ਯੂਥ ਇੰਚਾਰਜ, ਦਿਆਲ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਕਾਲਾ, ਬਲਜੀਤ ਸਿੰਘ ਉੱਚਾ ਪਿੰਡ, ਬਲਜੀਤ ਸਿੰਘ ਬੱਲੀ, ਰਸ਼ਪਾਲ ਸਿੰਘ ਬੈਂਸ, ਕੁਲਦੀਪ ਸਿੰਘ ਤਲਵੰਡੀ, ਲਵਪ੍ਰੀਤ ਰਾਵਲਪਿੰਡੀ, ਹਰਕ੍ਰਿਸ਼ਨ ਸਿੰਘ, ਮਲਕੀਤ ਸਿੰਘ ਥੱਮਣ, ਹਰਪ੍ਰੀਤ ਸਿੰਘ ਥੱਮਣ ਥੰਮਣ, ਰਜਤ ਦੋਰਾਂਗਲਾ ਅਤੇ ਜਸ਼ਨਦੀਪ ਸਿੰਘ ਦੋਰਾਂਗਲਾ ਆਦਿ ਵੀ ਹਾਜ਼ਰ ਸਨ।