ਬਟਾਲਾ, 17 ਮਈ
ਸਿਵਲ ਸਰਜ਼ਨ ਡਾ. ਹਰਭਜਨ ਰਾਮ “ਮਾਂਡੀ” ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਡਾ. ਨੀਲਮ ਦੀ ਰਹਿਨੁਮਾਈ ਹੇਠ ਵਿਸ਼ਵ ਹਾਈ -ਪਰਟੈਨਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਅਜੇ ਕੁਮਾਰ ਨੋਡਲ ਅਫ਼ਸਰ ਨੇ ਬਿਨਾਂ ਛੂਆ- ਛਾਤ ਵਾਲੀਆਂ ਬਿਮਾਰੀਆਂ ਜਿਵੇਂ ਹਾਈ -ਬਲੱਡ ਪ੍ਰੈਸ਼ਰ, ਸ਼ੂਗਰ, ਜਿਆਦਾ ਮੋਟਾਪੇ ਦੀਆਂ ਬਿਮਾਰੀਆਂ ਦੇ ਬਾਰੇ ਵਿਸਥਾਰ-ਪੂਰਵਿਕ ਜਾਣਕਾਰੀ ਦਿੱਤੀ ਕਿ ਇਹ ਬਿਮਾਰੀਆਂ ਸਾਨੂੰ ਜਿਆਦਾ ਤਲੀਆਂ ਜਾਂ ਜਿਆਦਾ ਮਿੱਠੇ ਵਾਲੀਆਂ ਚੀਜ਼ਾ ਦਾ ਸੇਵਨ ਕਰਨ ਨਾਲ ਹੁੰਦੀਆਂ ਹਨ। ਇਸ ਲਈ ਸਾਨੂੰ ਇਹਨਾਂ ਦੀ ਜਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ l ਸਾਨੂੰ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ l
ਇਸ ਮੌਕੇ ਡਾ. ਰੀਤੂ, ਸ੍ਰੀਮਤੀ ਸਵੀਟਾ ਸਟਾਫ਼ ਨਰਸ, ਸ੍ਰੀਮਤੀ ਗੁਰਪ੍ਰੀਤ ਫ਼ਰਮੇਸੀ ਅਫ਼ਸਰ, ਸ੍ਰ. ਭੁਪਿੰਦਰ ਸਿੰਘ ਬੀ. ਈ. ਈ. ਤੇ ਲੋਕ ਹਾਜ਼ਰ ਸ਼ਨ l