ਬਟਾਲਾ, 17 ਮਈ
ਹੰਸ ਫਾਊਂਡੇਸ਼ਨ ਗੁਰਦਾਸਪੁਰ ਦੀ ਟੀਮ ਵੱਲੋਂ ਪਿੰਡ ਬੁਖਾਰਾ ਵਿਖੇ ਵਿਸ਼ਵ ਹਾਈ ਬਲੱਡ ਪ੍ਰੈਸ਼ਰ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਟੀਮ ਦੇ ਮੈਡੀਕਲ ਅਫਸਰ ਡਾ: ਦੀਕਸ਼ਾ ਰਾਣਾ ਨੇ ਇਸ ਦਿਵਸ ਨੂੰ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ। ਹਾਈ ਬਲੱਡ ਪ੍ਰੈਸ਼ਰ ਬਾਰੇ ਗੱਲ ਕੀਤੀ ਗਈ ਅਤੇ ਬਲੱਡ ਪ੍ਰੈਸ਼ਰ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਟੀਮ ਦੇ ਸਮਾਜਿਕ ਸੁਰੱਖਿਆ ਹੀਰਾ ਲਾਲ ਸ਼ਰਮਾ ਨੇ ਦੱਸਿਆ ਕਿ ਹੰਸ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਭੋਲੇਜੀ ਮਹਾਰਾਜ ਅਤੇ ਮਾਤਾ ਮੰਗਲਾ ਜੀ ਹਨ ਜੋ ਸਿਹਤ, ਸਿੱਖਿਆ ਅਤੇ ਅਪੰਗਤਾ ਦੇ ਖੇਤਰ ਵਿੱਚ ਦਖਲ ਦੇ ਕੇ ਦੇਸ਼ ਭਰ ਦੇ ਵਾਂਝੇ ਭਾਈਚਾਰਿਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰ ਰਹੇ ਹਨ। ਅੱਜ ਮੋਬਾਈਲ ਮੈਡੀਕਲ ਸੇਵਾ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਬਿਮਾਰੀਆਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਡਾ. ਦੀਕਸ਼ਾ ਰਾਣਾ (ਮੈਡੀਕਲ ਅਫਸਰ), ਹੀਰਾ ਲਾਲ ਸ਼ਰਮਾ (ਸਮਾਜਿਕ ਸੁਰੱਖਿਆ ਅਫਸਰ), ਰਿਤਿਕਾ ਠਾਕੁਰ (ਫਾਰਮਾਸਿਸਟ), ਕੁਲਵਿੰਦਰ ਕੌਰ (ਲੈਬ ਟੈਕਨੀਸ਼ੀਅਨ), ਹਨੀ ਸ਼ਰਮਾ (ਪਾਇਲਟ) ਆਦਿ ਹਾਜ਼ਰ ਸਨ।