ਯਵਤਮਾਲ (ਮਹਾਰਾਸ਼ਟਰ), 24 ਅਪ੍ਰੈਲ
ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਚੋਣ ਰੈਲੀ ਵਿੱਚ ਬੋਲਦੇ ਹੋਏ ਬੇਹੋਸ਼ ਹੋ ਗਏ। ਭਾਜਪਾ ਨੇਤਾ ਜਿਵੇਂ ਹੀ ਬੇਹੋਸ਼ ਹੋਏ, ਉਨ੍ਹਾਂ ਦੇ ਨਾਲ ਮੌਜੂਦ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਬਾਹਰ ਲੈ ਗਏ। ਮੰਤਰੀ ਕੁਝ ਮਿੰਟਾਂ ਬਾਅਦ ਠੀਕ ਹੋ ਗਏ ਅਤੇ ਆਪਣਾ ਭਾਸ਼ਨ ਕੀਤਾ। 66 ਸਾਲਾ ਨੇਤਾ ਨੇ ਐਕਸ ‘ਤੇ ਪੋਸਟ ਵਿਚ ਕਿਹਾ, ‘ਮਹਾਰਾਸ਼ਟਰ ਵਿਚ ਰੈਲੀ ਵਿਚ ਗਰਮੀ ਕਾਰਨ ਬੇਚੈਨੀ ਮਹਿਸੂਸ ਕੀਤੀ ਪਰ ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ ਅਤੇ ਅਗਲੀ ਰੈਲੀ ਵਿਚ ਹਿੱਸਾ ਲੈਣ ਲਈ ਜਾ ਰਿਹਾ ਹਾਂ।’