ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਮਹਾਵੀਰ ਜੈਅੰਤੀ ਦੀਆਂ ਵਧਾਈਆਂ

ਨਵੀਂ ਦਿੱਲੀ, 21 ਅਪ੍ਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਵੀਰ ਜੈਅੰਤੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਗਵਾਨ ਮਹਾਵੀਰ ਦਾ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ‘ਵਿਕਸਤ ਭਾਰਤ’ ਦੇ ਨਿਰਮਾਣ ਵਿਚ ਦੇਸ਼ ਲਈ ਪ੍ਰੇਰਣਾ ਹੈ। ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਦੇ ਜਨਮਦਿਨ ਮੌਕੇ ਮਹਾਵੀਰ ਜੈਅੰਤੀ ਮਨਾਈ ਜਾਂਦੀ ਹੈ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ ਐੱਕਸ ’ਤੇ ਲਿਖਿਆ, ‘‘ਮਹਾਵੀਰ ਜੈਅੰਤੀ ਦੇ ਪਵਿੱਤਰ ਮੌਕੇ ਦੇਸ਼ ਦੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਵਧਾਈਆਂ।’’ ਉਨ੍ਹਾਂ ਕਿਹਾ, ‘‘ਸ਼ਾਂਤੀ, ਸੰਜਮ ਤੇ ਸਦਭਾਵਨਾ ਨਾਲ ਜੁੜੇ ਭਗਵਾਨ ਮਹਾਵੀਰ ਦਾ ਸੰਦੇਸ਼ ਵਿਕਸਤ ਭਾਰਤ ਦੇ ਨਿਰਮਾਣ ਵਿਚ ਦੇਸ਼ ਲਈ ਪ੍ਰੇਰਨਾਸਰੋਤ ਹੈ।

Leave a Comment

[democracy id="1"]

You May Like This