ਕੇਂਦਰ ਦੀ ਭਾਜਪਾ ਸਰਕਾਰ ਸੰਵਿਧਾਨ ਬਦਲਣਾ ਚਾਹੁੰਦੀ ਹੈ: ਪ੍ਰਿਯੰਕਾ ਗਾਂਧੀ ਸੰਵਿਧਾਨ ਨੂੰ ਲੈ ਕੇ ਮੋਦੀ ਸਰਕਾਰ ਦੇ ਇਰਾਦੇ ਨੇਕ ਨਾ ਹੋਣ ਦਾ ਦਾਅਵਾ

ਰਾਏਪੁਰ, 21 ਅਪ੍ਰੈਲ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੰਵਿਧਾਨ ਨੂੰ ਬਦਲਣਾ ਤੇ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰਨਾ ਚਾਹੁੰਦੀ ਹੈ। ਛੱਤੀਸਗੜ੍ਹ ਦੇ ਬਲੋਦ ਵਿਚ ਕਾਂਕੇਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਿਰੇਸ਼ ਕੁਮਾਰ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਸਿਆਸਤ ਵਿੱਚ ਧਰਮ ਦੀ ਵਰਤੋਂ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜਿਹੀ ਕਦੇ ਕੋਈ ਰਵਾਇਤ ਨਹੀਂ ਰਹੀ। ਗਾਂਧੀ ਨੇ ਕਿਹਾ ਕਿ ਸੰਵਿਧਾਨ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਸਾਰਿਆਂ ਨੂੰ ਅਸਰਅੰਦਾਜ਼ ਕਰੇਗੀ ਅਤੇ ਜੇਕਰ ਲੋਕਾਂ ਕੋਲ ਸਵਾਲ ਪੁੱਛਣ ਸਣੇ ਉਨ੍ਹਾਂ ਦੇ ਹੋਰ ਅਧਿਕਾਰ ਨਹੀਂ ਹੋਣਗੇ ਤਾਂ ਲੋਕ ਸਨਮਾਨਯੋਗ ਜ਼ਿੰਦਗੀ ਨਹੀਂ ਜਿਉਂ ਸਕਣਗੇ। ਸੀਨੀਅਰ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਇਰਾਦੇ ਨੇਕ ਨਹੀਂ ਲੱਗਦੇ।

Leave a Comment

[democracy id="1"]

You May Like This