ਜੈਪੁਰ, 16 ਅਪ੍ਰੈਲ
ਅੰਬਾਲਾ ਡਿਵੀਜ਼ਨ ਵਿਚ ਕਿਸਾਨ ਅੰਦੋਲਨ ਦਾ ਅਸਰ ਰਾਜਸਥਾਨ ਨਾਲ ਜੁੜੀਆਂ ਦੋ ਟਰੇਨਾਂ ‘ਤੇ ਵੀ ਪਿਆ ਹੈ ਅਤੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਤਰ ਪੱਛਮੀ ਰੇਲਵੇ ਦੇ ਬੁਲਾਰੇ ਅਨੁਸਾਰ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ‘ਤੇ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਰੇਲ ਗੱਡੀ ਨੰਬਰ 04744, ਲੁਧਿਆਣਾ-ਚੁਰੂ ਵਿਸ਼ੇਸ਼ ਰੇਲ ਸੇਵਾ 17 ਅਪਰੈਲ ਨੂੰ ਰੱਦ ਰਹੇਗੀ ਅਤੇ ਰੇਲ ਨੰਬਰ 04745, ਚੁਰੂ-ਲੁਧਿਆਣਾ ਵਿਸ਼ੇਸ਼ ਰੇਲ ਸੇਵਾ 18 ਅਪਰੈਲ ਨੂੰ ਰੱਦ ਰਹੇਗੀ।