ਸਹਾਰਨਪੁਰ, 17 ਅਪ੍ਰੈਲ
ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਕਿਹਾ ਕਿ ਜੇ ਦੇਸ਼ ਵਿੱਚ ਨਿਰਪੱਖ ਚੋਣਾਂ ਦੌਰਾਨ ਈਵੀਐੱਮ ਨਾਲ ਛੇੜਛਾੜ ਨਹੀਂ ਹੁੰਦੀ ਤਾਂ ਭਾਰਤੀ ਜਨਤਾ ਪਾਰਟੀ 180 ਤੋਂ ਵੱਧ ਸੀਟਾਂ ਹਾਸਲ ਨਹੀਂ ਕਰੇਗੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਨੇਤਾ ਨੇ ਭਾਜਪਾ ਦੇ 400 ਤੋਂ ਵੱਧ ਸੀਟਾਂ ਹਾਸਲ ਕਰਨ ਦੇ ਦਾਅਵੇ ਦੇ ਆਧਾਰ ‘ਤੇ ਸਵਾਲ ਕੀਤਾ। ਉਨ੍ਹਾਂ ਕਿਹਾ, ‘ਉਹ ਕਿਸ ਆਧਾਰ ‘ਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ 400 ਸੀਟਾਂ ਤੋਂ ਵੱਧ ਮਿਲਣਗੀਆਂ। ਕੀ ਉਹ ਜੋਤਸ਼ੀ ਹਨ? ਜਾਂ ਤਾਂ ਉਨ੍ਹਾਂ ਨੇ ਪਹਿਲਾਂ ਤੋਂ ਕੁਝ ਕੀਤਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਉਹ 400 ਤੋਂ ਵੱਧ ਸੀਟਾਂ ਪ੍ਰਾਪਤ ਕਰਨਗੇ। ਨਹੀਂ ਤਾਂ ਉਹ ਕਿਵੇਂ ਕਹਿ ਸਕਦੇ ਹਨ ਕਿ ਉਨ੍ਹਾਂ ਨੂੰ 400 ਸੀਟਾਂ ਮਿਲਣਗੀਆਂ। ਜੇ ਅੱਜ ਇਸ ਦੇਸ਼ ਵਿੱਚ ਚੋਣਾਂ ਇਸ ਤਰ੍ਹਾਂ ਕਰਵਾਈਆਂ ਜਾਣ ਜਿਸ ਵਿੱਚ ਈਵੀਐੱਮ ਨਾਲ ਛੇੜਛਾੜ ਨਾ ਹੋਵੇ ਤਾਂ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਉਨ੍ਹਾਂ ਨੂੰ 180 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ।