Search
Close this search box.

ਆਈਪੀਐੱਲ: ਕੋਲਕਾਤਾ ਦੀ ਲਖਨਊ ’ਤੇ ਇੱਕਪਾਸੜ ਜਿੱਤ ਮੇਜ਼ਬਾਨ ਟੀਮ ਨੂੰ 26 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾਇਆ; ਸਾਲਟ ਨੇ ਨਾਬਾਦ 89 ਦੌੜਾਂ ਬਣਾਈਆਂ

ਕੋਲਕਾਤਾ, 14 ਅਪ੍ਰੈਲ

ਫਿਲ ਸਾਲਟ ਦੀ ਨਾਬਾਦ 89 ਦੌੜਾਂ ਦੀ ਹਮਲਾਵਰ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈਪੀਐਲ ਮੈਚ ਵਿੱਚ ਲਖਨਊ ਸੁਪਰਜਾਇੰਟਸ ਨੂੰ 26 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਚੌਥੀ ਜਿੱਤ ਦਰਜ ਕੀਤੀ। ਲਖਨਊ ਵੱਲੋਂ ਦਿੱਤਾ 162 ਦੌੜਾਂ ਦਾ ਟੀਚਾ ਕੋਲਕਾਤਾ ਨੇ 15.4 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ ਹੀ ਪੂਰਾ ਕਰ ਲਿਆ। ਸਾਲਟ ਨੇ ਕਪਤਾਨ ਸ਼੍ਰੇਅਸ ਅਈਅਰ ਨਾਲ ਤੀਜੀ ਵਿਕਟ ਲਈ 76 ਗੇਂਦਾਂ ’ਚ 120 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਅਤੇ 47 ਗੇਂਦਾਂ ਦੀ ਆਪਣੀ ਪਾਰੀ ’ਚ 14 ਚੌਕੇ ਅਤੇ ਤਿੰਨ ਛੱਕੇ ਜੜੇ। ਅਈਅਰ ਨੇ 38 ਗੇਂਦਾਂ ’ਤੇ ਨਾਬਾਦ 38 ਦੌੜਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਲਗਾਏ। ਲਖਨਊ ਲਈ ਗੇਂਦ ਨਾਲ ਸਿਰਫ ਮੋਹਸਿਨ ਖਾਨ ਹੀ ਪ੍ਰਭਾਵਿਤ ਕਰ ਸਕਿਆ ਜਿਸ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟੀਮ ਨੇ 22 ਵਾਧੂ ਦੌੜਾਂ ਦਿੱਤੀਆਂ। ਲਖਨਊ ਦੀ ਛੇ ਮੈਚਾਂ ਵਿੱਚ ਇਹ ਤੀਜੀ ਹਾਰ ਹੈ।

Leave a Comment

[democracy id="1"]

You May Like This