ਪੰਜਾਬ ਸਰਕਾਰ ਅਤੇ ਜਮਾਲਪੁਰ ਦੇ ਮੁਖੀ ਦੀਆਂ ਧੱਕੇਸ਼ਾਹੀਆ ਦੇ ਵਿਰੋਧ ਵਜੋਂ ਸੂਬੇ ਭਰ ’ਚ 11 ਅਤੇ 12 ਅਪ੍ਰੈਲ ਨੂੰ ਅਰਥੀ ਫੂਰ ਮੁਜਾਹਰੇ ਕਰਨ ਦਾ ਐਲਾਨ

ਪੰਜਾਬ ਸਰਕਾਰ ਅਤੇ ਜਮਾਲਪੁਰ ਦੇ ਮੁਖੀ ਦੀਆਂ ਧੱਕੇਸ਼ਾਹੀਆ ਦੇ ਵਿਰੋਧ ਵਜੋਂ ਸੂਬੇ ਭਰ ’ਚ 11 ਅਤੇ 12 ਅਪ੍ਰੈਲ ਨੂੰ ਅਰਥੀ ਫੂਰ ਮੁਜਾਹਰੇ ਕਰਨ ਦਾ ਐਲਾਨ
– ਮਾਮਲਾ ਜਲ ਸਪਲਾਈ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਬੁੱਢੇਵਾਲ ਨੂੰ ਨਾਜਾਇਜ ਤੌਰ ਤੇ ਜੇਲ ’ਚ ਬੰਦ ਕਰਨ ਦੀਆਂ ਧਮਕੀਆ ਦੇਣ ਦਾ

, 10 ਅਪ੍ਰੈਲ ( ਚੰਡੀਗੜ੍ਹ  ) –   ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਜਰਨਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੂੰ ਬਿਨ੍ਹਾਂ ਮਤਲਬ ਥਾਣਾ ਜਮਾਲਪੁਰ ਦੇ ਐਸ.ਐਂਚ.ਓ ਨਵਦੀਪ ਸਿੰਘ ਜੋਕਿ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ ਕਿਉਂਕਿ ਪਿਛਲੇ ਦਿਨੀਂ ਵੀ ਆਗੂਆਂ ਤੇ ਗੈਰ-ਜ਼ਮਾਨਤੀ ਧਰਾਵਾਂ ਲਗਾ ਕੇ ਚੋਣਾਂ ਦੇ ਸਮੇਂ ਜੇਲ੍ਹ ਵਿਚ ਢੱਕਣ ਦੀ ਗੱਲ ਕੀਤੀ ਜਾ ਰਹੀ ਸੀ। ਅੱਜ ਫਿਰ ਮਿਤੀ 10-04-2024 ਨੂੰ ਐਸ.ਐਚ.ਓ ਨਵਦੀਪ ਸਿੰਘ ਵੱਲੋਂ ਕੁਲਦੀਪ ਸਿੰਘ ਬੁੱਢੇਵਾਲ ਦੇ ਘਰ ਜਾ ਕੇ ਉਸਦੇ ਪਰਿਵਾਰ ਦੇ ਮੈਂਬਰ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਕੁਲਦੀਪ ਸਿੰਘ ਬੁੱਢੇਵਾਲ ਨੂੰ ਥਾਣੇ ਪੇਸ਼ ਕਰਨ ਦੀਆਂ ਧਮਕੀਆਂ ਦਿੱਤੀਆ ਗਈਆ, ਜਿਸਦੀ ਸੂਬਾ ਕਮੇਟੀ ਵੱਲੋਂ ਪੂਰਜੋਰ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਥਾਣਾ ਜਮਾਲਪੁਰ ਦੇ ਮੁੱਖੀ ਦੀਆਂ  ਧੱਕੇਸ਼ਾਹੀਆ ਦੇ ਵਿਰੋਧ ਵਿੱਚ ਮਿਤੀ 11ਅਤੇ 12ਅਪ੍ਰੈਲ 2024 ਨੂੰ ਸਮੂਹ ਪੰਜਾਬ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.ਨੰ. 31) ਵੱਲੋਂ ਬ੍ਰਾਂਚ ਪੱਧਰੀ ਅਰਥੀਆਂ ਫੂਕੀਆ ਜਾਣਗੀਆ।
ਅੱਜ ਇਥੇ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਸੂਬਾ ਵਿੱਤ ਸਕੱਤਰ ਰੁਪਿੰਦਰ ਸਿੰਘ ਫਿਰੋਜਪੁਰ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ ਨੰ.31) ਦੇ ਸੂਬਾ ਜਰਨਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੂੰ ਕੁਝ ਦਿਨ ਪਹਿਲਾਂ ਪੁਲਸ ਥਾਣਾ ਜਮਾਲਪੁਰ ਦੇ ਮੁੱਖੀ ਨਵਦੀਪ ਸਿੰਘ ਵੱਲੋਂ ਗੈਰ ਜ਼ਮਾਨਤੀ ਵਾਰੰਟ ਦੀ ਧਰਾਵਾਂ ਤਹਿਤ ਜੇਲ੍ਹ ਵਿੱਚ ਬੰਦ ਕਰਨ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਗਈਆਂ ਸੀ, ਪਰ ਅੱਜ ਐਸ.ਐਚ.ਓ. ਵੱਲੋਂ ਸੂਬਾ ਆਗੂ ਕੁਲਦੀਪ ਬੁੱਢੇਵਾਲ ਦੇ ਘਰ ਵਿਚ ਜਾ ਕੇ ਪਰਿਵਾਰ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਜਿਸਦੇ ਵਿਰੋਧ ਵਿਚ ਹੁਣ ਸੰਘਰਸ਼ ਨੂੰ ਤੇਜ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਸਮੂਹ ਵਿਭਾਗਾਂ ਦੇ ਇਨਲਿਸਟਮੈਂਟ ਅਤੇ ਆਉਟਸੋਰਸ ਠੇਕਾ ਮੁਲਾਜਮਾਂ ਨੂੰ ਸਬੰਧਤ ਵਿਭਾਗਾਂ ਵਿਚ ਮਰਜ ਕਰਕੇ ਪੱਕੇ ਰੁਜਗਾਰ ਦੀ ਮੰਗ ਮਨਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 2 ਸਾਲਾਂ ਦੇ ਸ਼ਾਸਨ ਦੌਰਾਨ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨਾਲ 20 ਵਾਰ ਲਿਖਤੀ ਰੂਪ ਵਿਚ ਮੀਟਿੰਗਾਂ ਦਾ ਸਮਾਂ ਦੇ ਕੇ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਗਿਆ ਹੈ ਉਥੇ ਹੀ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ/ਪੰਚਾਇਤੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਲਗਾਤਾਰ ਲਾਗੂ ਕੀਤੀਆ ਜਾ ਰਹੀਆ ਹੈ ਅਤੇ ਸਾਲਾਂਬੱਧੀ ਅਰਸ਼ੇ ਤੋਂ ਠੇਕਾ ਪ੍ਰਣਾਲੀ ਦਾ ਸੰਤਾਪ ਭੋਗ ਰਹੇ ਠੇਕਾ ਮੁਲਾਜਮਾਂ ਨੂੰ ਬੇਰਜੁਗਾਰ ਕਰਨ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਹਲਾਤਾਂ ਵਿਚ ਆਪਣੇ ਕੱਚੇ ਪਿੱਲੇ ਰੁਜਗਾਰ ਨੂੰ ਬਚਾਉਣ ਲਈ ਪੂਰਅਮਨ ਢੰਗ ਨਾਲ ਚੋਣਾਂ ਦੇ ਦੌਰਾਨ ਹੁਣ ਪਿੰਡਾਂ/ਸ਼ਹਿਰਾਂ ਵਿੱਚ ਮੁੱਖ ਮੰਕਰੀ ਅਤੇ ਕੈਬਨਿਟ ਮੰਤਰੀਆ ਦੇ ਆਉਣ ਸਮੇਂ ਜਨਤਾ ਦੀ ਕਚਿਹਰੀ ਵਿਚ ਸਵਾਲ ਕਰਨ ਦਾ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਪਰ ਹੁਣ ਮੋਰਚੇ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਉਨ੍ਹਾਂ ਦੀ ਅਵਾਜ ਨੂੰ ਬੰਦ ਕਰਨ ਦਾ ਭਰਮ ਪਾਲਿਆ ਜਾ ਰਿਹਾ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆ ਜਾਣਗੀਆ ਅਤੇ ਮੋਰਚੇ ਵੱਲੋਂ ਇਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਦੀ ਸ਼ਹਿ ਤੇ  ਪੁਲਸ ਵੱਲੋਂ ਮੋਰਚੇ ਦੇ ਆਗੂਆਂ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਇਸਦੇ ਖਿਲਾਫ ਵੀ ਲੋੜ ਪੈਣ ਤੇ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸਦੇ ਨਾਲ ਹੀ ਮੋਰਚੇ ਵੱਲੋਂ ਤੈਅ ਕੀਤੇ ਹੋਏ ਵਿਰੋਧ ਪ੍ਰਦਰਸ਼ਨ ਪ੍ਰੋਗਰਾਮ ਨੂੰ ਜੋਰਦਾਰ ਤਰੀਕੇ ਨਾਲ ਲਾਗੂ ਕਰਨਗੇ। ਜਿਸਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Leave a Comment

[democracy id="1"]

You May Like This