ਰੇਲ ਰੋਕੋ: ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਵਿਚ ਚਾਰ ਘੰਟੇ ਤੱਕ ਰੇਲਗੱਡੀਆਂ ਰੋਕੀਆਂ

ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪ੍ਰੇਸ਼ਾਨ ਹੋ ਰਹੇ ਯਾਤਰੀ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਮੰਜ਼ਿਲਾਂ ਵੱਲ ਹੋਏ ਰਵਾਨਾ

ਚੰਡੀਗੜ੍ਹ, 10 ਮਾਰਚ

ਕਿਸਾਨਾਂ ਨੇ ‘ਰੇਲ ਰੋਕੋ’ ਪ੍ਰਦਰਸ਼ਨ ਤਹਿਤ ਅੱਜ ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਰੇਲਗੱਡੀਆਂ ਰੋਕੀਆਂ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦੁਪਹਿਰ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਲਈ ਦਿੱਤੇ ‘ਰੇਲ ਰੋਕੋ’ ਦੇ ਸੱਦੇ ਦੌਰਾਨ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਵਿਚ 60 ਥਾਵਾਂ ’ਤੇ ਰੇਲਗੱਡੀਆਂ ਰੋਕੀਆਂ। ਲੁਧਿਆਣਾ ਰੇਲਵੇ ਸਟੇਸ਼ਨ ਵਿਚ ਖੱਜਲ ਖੁਆਰ ਹੁੰਦੇ ਯਾਤਰੀਆਂ ਕੋਲ ਜਦੋਂ ਕੋਈ ਬਦਲ ਨਹੀਂ ਬਚਿਆ ਤਾਂ ਉਹ ਰੇਲਵੇ ਸਟੇਸ਼ਨ ਤੋਂ ਚਲੇ ਗਏ। ਬਹੁਤੇ ਯਾਤਰੀ ਆਵਾਜਾਈ ਦੇ ਹੋਰਨਾਂ ਸਾਧਨਾਂ ਰਾਹੀਂ ਆਪਣੀ ਮੰਜ਼ਿਲਾਂ ਵੱਲ ਰਵਾਨਾ ਹੋ ਗਏ। ਕਿਸਾਨਾਂ ਨੇ ਪਟਿਆਲਾ ਰੇਲਵੇ ਸਟੇਸ਼ਨ ’ਤੇ ਵੀ ਰੋਸ ਪ੍ਰਦਰਸ਼ਨ ਕੀਤਾ।

Leave a Comment

[democracy id="1"]

You May Like This