ਸ਼ੰਭੂ ਮੋਰਚੇ ’ਚ ਕਿਸਾਨ ਦੀ ਮੌਤ ਗੁਰਦਾਸਪੁਰ ਜ਼ਿਲ੍ਹੇ ਦੇ ਚਾਚੋਕੇ ਦਾ ਵਸਨੀਕ ਸੀ ਬਜ਼ੁਰਗ

ਪਟਿਆਲਾ,16 ਫਰਵਰੀ

ਦਿੱਲੀ ਕੂਚ ਦੇ ਸੱਦੇ ਤਹਿਤ ਚਾਰ ਦਿਨਾਂ ਤੋਂ ਸ਼ੰਭੂ ਵਿਖੇ ਡੇਰੇ ਲਾਈ ਬੈਠੇ ਕਿਸਾਨਾਂ ਦੇ ਵੱਡੇ ਕਾਫਲੇ ਵਿੱਚੋਂ ਅੱਜ ਵੱਡੇ ਤੜਕੇ ਇੱਕ ਕਿਸਾਨ ਦੀ ਮੌਤ ਹੋ ਗਈ। ਜਿਸ ਦੀ ਪਛਾਣ 63 ਸਾਲਾ ਗਿਆਨ ਸਿੰਘ ਵਾਸੀ ਪਿੰਡ ਚਾਚੋਕੇ ਜ਼ਿਲਾ ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਤੜਕੇ ਸਾਢੇ ਤਿਨ ਵਜੇ ਉਸ ਨੂੰ ਸਾਹ ਲੈਣ ’ਚ ਤਕਲੀਫ ਹੋਈ ਜਿਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਜਾਇਆ ਗਿਆ ਪ੍ਰੰਤੂ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਉਥੋਂ ਜਲਦੀ ਹੀ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਰੈਫਰ ਕਰ ਦਿੱਤਾ ਗਿਆ ਪਰ ਪਟਿਆਲਾ ਆਉਣ ’ਤੇ ਉਹ ਦਮ ਤੋੜ ਗਿਆ। ਇਸੇ ਦੌਰਾਨ ਇਸ ਮੋਰਚੇ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਹੋਰਾਂ ਨੇ ਇਸ ਕਿਸਾਨ ਦੀ ਮੌਤ ਤੇ ਦੁੱਖ ਜ਼ਾਹਿਰ ਕੀਤਾ ਹੈ। ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਵੱਲੋਂ ਦਿੱਤੀ ਗਈ ਮੁੱਢਲੀ ਜਾਣਕਾਰੀ ਮੁਤਾਬਕ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

 

Leave a Comment

[democracy id="1"]

You May Like This