ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ (ਬਠਿੰਡਾ) ਦੇ ਬੈਨਰ ਹੇਠ ਪੀ.ਐਸ.ਪੀ.ਸੀ.ਐਲ ਪੀ.ਐਸ.ਟੀ.ਸੀ.ਐਲ ਕੰਟਰੈਕਚੂਅਲ ਵਰਕਰਜ ਯੂਨੀਅਨ ਪੰਜਾਬ ਦੇ ਕਨਵੀਨਰ ਗੁਰਵਿੰਦਰ ਸਿੰਘ ਪੰਨੂ, ਜਲ ਸਪਲਾਈ ਦੇ ਆਗੂ ਸੰਦੀਪ ਖਾਨ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਕਿ ਅੱਜ 16 ਫਰਵਰੀ ਨੂੰ ਦੇਸ਼ ਦੀਆਂ ਟਰੇਂਡ ਯੂਨੀਅਨਾਂ ਵਲੋਂ ਇਕ ਰੋਜ਼ਾ ਹੜਤਾਲ ਦਾ ਸੱਦਾ ਸਾਮਰਾਜੀ ਦਿਸ਼ਾ ਨਿਰਦੇਸ਼ਤ ਸੰਸਾਰੀਕਰਨ,ਅਦਾਰੀਕਰਨ ਅਤੇ ਨਿਜੀਕਰਨ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਦਿੱਤਾ ਗਿਆ ਸੀ। ਇਹ ਨੀਤੀਆਂ ਸੰਸਾਰੀਕਰਨ, ਨਿਜੀਕਰਨ, ਅਦਾਰੀਕਰਨ ਅਤੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਦੀਆਂ ਨੀਤੀਆਂ ਵੱਡੀ ਪੱਧਰ ਤੇ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਪ੍ਰਭਾਵਿਤ ਕਰਦਿਆਂ ਹਨ ਉਨ੍ਹਾਂ ਦੇ ਪੱਕੇ ਰੁਜ਼ਗਾਰ ਨੂੰ ਬੰਨ੍ਹ ਮਾਰਿਆਂ ਹੋਇਆ ਉਨ੍ਹਾਂ ਦੀ ਉਜ਼ਰਤਾਂ ਪ੍ਰਨਾਲੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆਕੇ ਰੈਗੂਲਰ ਨਹੀਂ ਕੀਤਾ ਜਾਂਦਾ, ਪੈਨਸ਼ਨਰੀ ਲਾਭ ਤੋਂ ਉਨ੍ਹਾਂ ਨੂੰ ਬਾਝੇ ਕੀਤਾ ਗਿਆ ਇਸ ਤੋਂ ਅੱਗੇ ਉਨ੍ਹਾਂ ਦਾ ਸੰਘਰਸ਼ ਕਰਨ ਦਾ ਵੀ ਖੋਹਿਆ ਜਾ ਰਿਹਾ ਹੈ ਇਸ ਕਰਕੇ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਕੀਤੇ ਫੈਸਲੇ ਮੁਤਾਬਕ ਅੱਜ ਸਮੁੱਚੇ ਪੰਜਾਬ ਅੰਦਰ ਹੜਤਾਲੀ ਮੁਲਾਜ਼ਮਾਂ ਨਾਲ ਇਕਮੁੱਠਤਾ ਪਰਗਟ ਕਰਨ ਸਬ ਡਵੀਜ਼ਨ ਪੱਧਰ ਤੇ ਜਾ ਜਿਥੇ ਵੀ ਸੰਭਵ ਹੋ ਸਕਿਆ ਸਾਝੇ ਇਕੱਠ ਕਰਕੇ ਰੈਲੀਆਂ ਕਰਨ ਪੂਤਲੇ ਫੂਕਣ, ਮੁਜ਼ਾਰੇ ਕਰਨ ਦਾ ਫੈਸਲਾ ਕੀਤਾ ਗਿਆ ਜੀਸਦੇ ਵਜੋਂ ਅੱਜ ਬਠਿੰਡਾ ਵਿਖੇ ਪੀ.ਐਸ.ਪੀ.ਸੀ.ਐਲ ਪੀ.ਐਸ.ਟੀ.ਸੀ.ਐਲ ਦੇ ਪੈਸਕੋ ਮੁਲਾਜ਼ਮ, ਸੀ.ਐਚ.ਬੀ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਟ ਮੁਲਾਜ਼ਮਾਂ ਵੱਲੋਂ ਵਿਸ਼ਾਲ ਇੱਕਠ ਕਰਕੇ ਪਹਿਲਾਂ ਰੈਲੀ ਕੀਤੀ ਗਈ,ਰੈਲੀ ਕਰਨ ਸਮੇਂ ਗੁਰਵਿੰਦਰ ਸਿੰਘ ਪੰਨੂ,ਅਨਿਲ ਕੁਮਾਰ,ਸ਼ੇਰ ਆਲਮ, ਕਰਮਜੀਤ ਸਿੰਘ ਗੋਨਿਆਣਾ ਆਗੂਆਂ ਵਲੋਂ ਸਬੋਧਨ ਕੀਤਾ ਗਿਆ ਰੈਲੀ ਕਰਨ ਤੋਂ ਬਾਅਦ ਮਾਰਚ ਕਰਕੇ ਘਨਈਆ ਚੌਕ ਵਿਚ ਪੂਤਲਾ ਫੂਕਿਆ ਗਿਆ ਤੇ ਨਾਲ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਭਵਿੱਖ ਦੇ ਵਿਚ ਇਨ੍ਹਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਕਾਰਪੋਰੇਟੀ ਹੱਲੇ ਨੂੰ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕਰਨਾ ਮੁਲਾਜ਼ਮਾਂ ਦੀ ਮਜਬੂਰੀ ਹੋਵੇਗੀ।
ਜਾਰੀ ਕਰਤਾ :- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ (ਬਠਿੰਡਾ)
ਗੁਰਵਿੰਦਰ ਸਿੰਘ ਪੰਨੂ :-7986994375