ਚੰਡੀਗੜ੍ਹ, 15 ਫਰਵਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਬਾਰੇ ਅੱਜ ਕਿਹਾ ਕਿ ਹਰ ਕਿਸੇ ਦਾ ਜਮਹੂਰੀ ਹੱਕ ਹੈ। ਕਿਸਾਨ ਦਿੱਲੀ ਜਾ ਸਕਦੇ ਹਨ ਪਰ ਇਸ ਦੇ ਪਿੱਛੇ ਦੀ ਨੀਅਤ ਨੂੰ ਵੀ ਧਿਆਨ ‘ਚ ਰੱਖਣਾ ਚਾਹੀਦਾ ਹੈ। ਸਰਕਾਰ ਨੂੰ ਕਿਸਾਨਾਂ ਦੇ ਦਿੱਲੀ ਜਾਣ ਦੇ ਤਰੀਕਿਆਂ ‘ਤੇ ਇਤਰਾਜ਼ ਹੈ। ਪ੍ਰਦਰਸ਼ਨਕਾਰੀ ਇੰਝ ਅੱਗੇ ਵਧ ਰਹੇ ਹਨ, ਜਿਵੇਂ ਕੋਈ ਫੌਜ ਹਮਲਾ ਕਰਨ ਲਈ ਅੱਗੇ ਵਧ ਰਹੀ ਹੋਵੇ। ਉਨ੍ਹਾਂ ਕੋਲ ਜੇਸੀਬੀ, ਇੱਕ ਸਾਲ ਦਾ ਰਾਸ਼ਨ ਤੇ ਟਰੈਕਟਰ-ਟਰਾਲੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅੱਜ ਚੰਡੀਗੜ੍ਹ ’ਚ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਣ ਵਾਲੀ ਗੱਲਬਾਤ ’ਚੋਂ ਕੋਈ ਨਤੀਜਾ ਨਿਕਲੇਗਾ।