ਸ਼ੁਭਮਨ ਗਿੱਲ ਨੇ ਨੀਮ ਸੈਂਕੜਾ ਜੜਿਆ; ਭਾਰਤ ਦੀ ਕੁੱਲ ਲੀਡ 273 ਦੌੜਾਂ ਹੋਈ; ਐਂਡਰਸਨ ਨੇ ਲਈਆਂ ਦੋ ਵਿਕਟਾਂ
ਵਿਸ਼ਾਖਾਪਟਨਮ, 4 ਫਰਵਰੀ
ਭਾਰਤ ਨੇ ਇੰਗਲੈਂਡ ਖਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਲੰਚ ਤੱਕ ਆਪਣੀ ਦੂਜੀ ਪਾਰੀ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 130 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਵਿੱਚ ਮਿਲੀ 143 ਦੌੜਾਂ ਦੀ ਬੜਤ ਦੇ ਅਧਾਰ ’ਤੇ ਭਾਰਤ ਦੀ ਕੁੱਲ ਲੀਡ 273 ਦੌੜਾਂ ਹੋ ਗਈ ਹੈ। ਲੰਚ ਬ੍ਰੇਕ ਮੌਕੇ ਸ਼ੁਭਮਨ ਗਿੱਲ 60 ਤੇ ਅਕਸ਼ਰ ਪਟੇਲ 2 ਦੌੜਾਂ ’ਤੇ ਨਾਬਾਦ ਸਨ। ਇੰਗਲੈਂਡ ਵੱਲੋਂ ਜੇਮਸ ਐਂਡਰਸਨ ਨੇ ਦੋ ਵਿਕਟ ਲਏ। ਭਾਰਤ ਨੇ ਪਹਿਲੀ ਪਾਰੀ ਵਿਚ 396 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 253 ਦੌੜਾਂ ’ਤੇ ਸੀਮਟ ਗਈ ਸੀ।