ਭਗਵੰਤ ਮਾਨ ਨੇ ਸੂਬੇ ’ਚ ਆਵਾਜਾਈ ਸੁਚਾਰੂ ਬਣਾਉਣ ਤੇ ਹਾਦਸੇ ਰੋਕਣ ਲਈ ਸੜਕ ਸੁਰੱਖਿਆ ਫੋਰਸ ਨੂੰ ਹਰੀ ਝੰਡੀ ਦਿੱਤੀ

ਜਲੰਧਰ, 27 ਜਨਵਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਕੀਤੀ। ਇੱਥੇ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਜਿਹੀ ਪਹਿਲ ਕਰਨ ਵਾਲਾ ਪਹਿਲਾ ਸੂਬਾ ਹੈ ਅਤੇ ਨਾਲ ਹੀ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ‘ਤੇ ਚਿੰਤਾ ਪ੍ਰਗਟ ਕੀਤੀ। ਸ੍ਰੀ ਮਾਨ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਰਾਜ ਵਿੱਚ ਹਰ ਰੋਜ਼ ਸੜਕ ਹਾਦਸਿਆਂ ਵਿੱਚ 17-18 ਜਾਨਾਂ ਜਾਂਦੀਆਂ ਹਨ। ਹਰ ਮਹੀਨੇ 500 ਤੋਂ ਵੱਧ ਲੋਕ ਮਰਦੇ ਹਨ ਅਤੇ ਇੱਕ ਸਾਲ ਵਿੱਚ 6,000 ਲੋਕ ਸੜਕ ਹਾਦਸਿਆਂ ਵਿੱਚ ਮਰਦੇ ਹਨ। ਮੁੱਖ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਕਾਂਗਰਸੀ ਆਗੂ ਰਾਜੇਸ਼ ਪਾਇਲਟ ਅਤੇ ਸੜਕ ਹਾਦਸਿਆਂ ਵਿੱਚ ਮਾਰੇ ਗਏ ਕਾਮੇਡੀਅਨ ਜਸਪਾਲ ਭੱਟੀ ਸਮੇਤ ਵੱਖ-ਵੱਖ ਸ਼ਖਸੀਅਤਾਂ ਦੇ ਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਫੋਰਸ ਕੋਲ 144 ਵਾਹਨ ਅਤੇ 5,000 ਕਰਮਚਾਰੀ ਹੋਣਗੇ ਜੋ ਲੋਕਾਂ ਦੀ ਸੁਰੱਖਿਆ ਲਈ ਹਰ 30 ਕਿਲੋਮੀਟਰ ‘ਤੇ ਸੜਕਾਂ ‘ਤੇ ਤਾਇਨਾਤ ਰਹਿਣਗੇ। ਇਸ ਮੌਕੇ ਰਾਜ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਡੀਜੀਪੀ ਗੌਰਵ ਯਾਦਵ ਅਤੇ ਵਧੀਕ ਪੁਲੀਸ ਡਾਇਰੈਕਟਰ ਜਨਰਲ ਏਐੱਸ ਰਾਏ ਮੌਜੂਦ ਸਨ।

 

Leave a Comment

[democracy id="1"]

You May Like This