ਡਰਾਈਵਰਾਂ ਦੀ ਹੜਤਾਲ ਕਾਰਨ ਲੋਕ ਘਬਰਾਏ: ਪੰਜਾਬ, ਹਰਿਆਣ ਤੇ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ

ਚੰਡੀਗੜ੍ਹ, 2 ਜਨਵਰੀ

ਟਰੱਕ ਡਰਾਈਵਰਾਂ ਵੱਲੋਂ ਨਵੇਂ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਹੜਤਾਲ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ’ਤੇ ਭਾਰੀ ਭੀੜ ਨਜ਼ਰ ਆ ਰਹੀ ਹੈ। ਇਨ੍ਹਾਂ ਰਾਜਾਂ ਵਿੱਚ ਅਫ਼ਵਾਹ ਹੈ ਕਿ ਹੜਤਾਲ ਕਾਰਨ ਪੈਟਰੋਲ ਪੰਪਾਂ ’ਤੇ ਤੇਲ ਮੁੱਕ ਰਿਹਾ ਹੈ। ਇਸ ਲਈ ਲੋਕ ਵਾਹਨਾਂ ’ਤੇ ਤੇਲ ਪੁਆਉਣ ਲਈ ਲੰਮੀਆਂ ਕਤਾਰਾਂ ’ਚ ਲੱਗੇ ਹੋਏ ਹਨ। ਪੰਜਾਬ ’ਚ ਸਰਕਾਰੀ ਬੱਸ ਸੇਵਾ ’ਤੇ ਅਸਰ ਪੈ ਗਿਆ ਹੈ। ਹਿਮਾਚਲ ਦੇ ਕਾਂਗੜਾ ਵਿੱਚ ਬੱਸ ਸੇਵਾਵਾਂ, ਵਸਤਾਂ ਦੀ ਸਪਲਾਈ ਅਤੇ ਸਕੂਲ ਬੱਸ ਸੇਵਾ ਪ੍ਰਭਾਵਿਤ ਹੋਈ। ਚੰਡੀਗੜ੍ਹ, ਲੁਧਿਆਣਾ ਅਤੇ ਬਠਿੰਡਾ ਵਿੱਚ ਪੈਟਰੋਲ ਪੰਪਾਂ ’ਤੇ ਲੰਮੀਆਂ ਕਤਾਰਾਂ ਲੱਗਣ ਦੀਆਂ ਰਿਪੋਰਟਾਂ ਹਨ।

Leave a Comment

[democracy id="1"]

You May Like This