ਤੀਜੇ ਅੰਪਾਇਰ ਦੇ ਲਿਫਟ ’ਚ ਫਸਣ ਕਾਰਨ ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ ਮੈਚ ਰੁਕਿਆ ਰਿਹਾ

ਮੈਲਬਰਨ, 28 ਦਸੰਬਰ

ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਵਿੱਚ ਤੀਜੇ ਅੰਪਾਇਰ ਰਿਚਰਡ ਇਲਿੰਗਵਰਥ ਦੇ ਲਿਫਟ ਵਿੱਚ ਫਸਣ ਕਾਰਨ ਦੁਪਹਿਰ ਦੇ ਖਾਣੇ ਤੋਂ ਬਾਅਦ ਖੇਡ ਨੂੰ ਰੋਕਣਾ ਪਿਆ। ਖਿਡਾਰੀ ਲੰਚ ਤੋਂ ਬਾਅਦ ਮੈਦਾਨ ‘ਚ ਪਹੁੰਚੇ ਪਰ ਖੇਡ ਕਈ ਮਿੰਟਾਂ ਤੱਕ ਰੁਕੀ ਰਹੀ। ਆਨ-ਫੀਲਡ ਅੰਪਾਇਰ ਜੋਏਲ ਵਿਲਸਨ ਅਤੇ ਮਾਈਕਲ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਲਿੰਗਵਰਥ ਐਮਸੀਜੀ ਵਿੱਚ ਆਪਣੇ ਸਥਾਨ ‘ਤੇ ਨਹੀਂ ਪਹੁੰਚੇ। ਕ੍ਰਿਕਟ ਆਸਟਰੇਲੀਆ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਚ ‘ਚ ਦੇਰੀ ਹੋਈ ਹੈ ਕਿਉਂਕਿ ਥਰਡ ਅੰਪਾਇਰ ਲਿਫਟ ‘ਚ ਫਸ ਗਿਆ ਹੈ।’ ਇਲਿੰਗਵਰਥ ਡਾਇਨਿੰਗ ਏਰੀਆ ਤੋਂ ਆਪਣੀ ਸੀਟ ‘ਤੇ ਪਰਤਦੇ ਸਮੇਂ ਲਿਫਟ ‘ਚ ਫਸ ਗਏ, ਜਦੋਂ ਆਸਟਰੇਲਿਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਮੈਦਾਨ ‘ਤੇ ਹੱਸਦੇ ਹੋਏ ਦੇਖਿਆ ਗਿਆ ਤਾਂ ਰਿਜ਼ਰਵ ਅੰਪਾਇਰ ਫਿਲਿਪ ਗਿਲੇਸਪੀ, ਇਲਿੰਗਵਰਥ ਦੀ ਥਾਂ ਲੈਣ ਲਈ ਬਾਕਸ ਵੱਲ ਦੌੜੇ। ਵਾਰਨਰ ਦੇ ਨਾਲ ਬੱਲੇਬਾਜ਼ੀ ਕਰ ਰਹੇ ਸਟੀਵ ਸਮਿਥ ਨੇ ਵਿਲਸਨ ਨੂੰ ਪੁੱਛਿਆ ਕਿ ਕੀ ਉਹ ਇਲਿੰਗਵਰਥ ਦੇ ਵਾਪਸ ਆਉਣ ਤੱਕ ਬੈਠ ਸਕਦਾ ਹੈ। ਕੁੱਝ ਮਿੰਟਾਂ ਬਾਅਦ ਤੀਜਾ ਅੰਪਾਇਰ ਲਿਫਟ ’ਚੋਂ ਨਿਕਲ ਕੇ ਆਪਦੀ ਸੀਟ ’ਤੇ ਬੈਠ ਗਿਆ ਤੇ ਮੈਚ ਸ਼ੁਰੂ ਹੋ ਗਿਆ।

 

Leave a Comment

[democracy id="1"]

You May Like This