ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ 2 ਨੌਜਵਾਨਾਂ ਨੇ ਸਦਨ ’ਚ ਛਾਲ ਮਾਰੀ

ਨਵੀਂ ਦਿੱਲੀ, 13 ਦਸੰਬਰ

ਸੰਸਦੀ ਸੁਰੱਖਿਆ ਵਿੱਚ ਅੱਜ ਉਸ ਵੇਲੇ ਵੱਡੀ ਖਾਮੀ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਨੌਜਵਾਨਾਂ ਨੇ ਦਰਸ਼ਕ ਗੈਲਰੀ ’ਚੋਂ ਸਦਨ ​​ਵਿੱਚ ਛਾਲ ਮਾਰ ਦਿੱਤੀ। ਇਕ ਨੌਜਵਾਨ ਸੰਸਦ ਮੈਂਬਰਾਂ ਦੇ ਬੈਂਚਾਂ ਤੋਂ ਛਾਲਾਂ ਮਾਰਦਾ ਰਿਹਾ। ਬਾਊਂਸਰਾਂ ਤੇ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਫੜ ਲਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ। ਕੁਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ ਵਿੱਚ ਛਾਲ ਮਾਰਨ ਵਾਲਿਆਂ ਨੇ ਕੋਈ ਪਦਾਰਥ ਛਿੜਕਿਆ, ਜਿਸ ਕਾਰਨ ਗੈਸ ਫੈਲ ਗਈ।

ਇਸ ਦੌਰਾਨ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਤੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਸਦਨ ਅੰਦਰ ਛੱਡਿਆ ਧੂੰਆਂ ਸਧਾਰਨ ਸੀ ਤੇ ਇਸ ਤੋ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

Leave a Comment

[democracy id="1"]

You May Like This