14 ਅਤੇ 15 ਦਸੰਬਰ ਨੂੰ ਸਿੱਖ ਲਾਇਟ ਇਨਫੈਂਟਰੀ ਦੇ ਰਿਕਾਰਡ ਦਫ਼ਤਰ ਦੀ ਟੀਮ ਗੁਰਦਾਸਪੁਰ ਦਾ ਦੌਰਾ ਕਰੇਗੀ

ਗੁਰਦਾਸਪੁਰ, 12 ਦਸੰਬਰ

 

– ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਹਿੰਦੇ ਲਾਇਟ ਇਨਫੈਂਟਰੀ ਦੇ ਸਮੂਹ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਵਿਧਵਾਵਾਂ ਨੂੰ ਸੂਚਿਤ ਕੀਤਾ ਹੈ ਕਿ ਸਿੱਖ ਲਾਇਟ ਇਨਫੈਂਟਰੀ ਦੇ ਰਿਕਾਰਡ ਦਫ਼ਤਰ ਦੀ ਟੀਮ ਮਿਤੀ 14 ਅਤੇ 15 ਦਸੰਬਰ 2023 ਨੂੰ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਵਿਖੇ ਦੌਰਾ ਕਰੇਗਾ। ਇਸ ਲਈ ਜੇਕਰ ਉਨ੍ਹਾਂ ਦਾ ਰਿਕਾਰਡ ਦਫ਼ਤਰ ਨਾਲ ਸਬੰਧਤ ਕੋਈ ਕੰਮ ਹੋਵੇ ਤਾਂ ਉਹ ਦੱਸੀਆਂ ਗਈਆਂ ਮਿਤੀਆਂ ਨੂੰ ਡਿਸਚਾਰਜ ਬੁੱਕ, ਅਧਾਰ ਕਾਰਡ ਅਤੇ ਹੋਰ ਲੋੜੀਂਦੇ ਦਸਤਾਵੇਜਾਂ ਸਹਿਤ ਰਿਕਾਰਡ ਦਫ਼ਤਰ ਦੀ ਟੀਮ ਨੂੰ ਸੰਪਰਕ ਕਰ ਸਕਦੇ ਹਨ।

Leave a Comment

[democracy id="1"]

You May Like This