ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵਿੱਚ ਸਫਲ ਰਹੀ ਸਪੋਰਟਸ ਮੀਟ -ਐਸ.ਐਸ.ਪੀ ਬਟਾਲਾ

ਬਟਾਲਾ, 12  ਦਸੰਬਰ

ਪੁਲਿਸ ਜਿਲ੍ਹਾ ਬਟਾਲਾ ਵਲੋਂ ‘ਖੁਸ਼ਹਾਲ ਪੰਜਾਬ’ ਪ੍ਰੋਗਰਾਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਸਪਰੋਟਸ ਮੀਟ ਤਹਿਤ ਅੱਜ ਤੀਸਰੇ ਤੇ ਫਾਈਨਲ ਦਿਨ ਮੌਕੇ ਐਥਲੈਟਿਕਸ ਮੀਟ ਵਿੱਚ ਵੱਡੀ ਗਿਣਤੀਆਂ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ। ਪੁਲਿਸ ਲਾਈਨ ਬਟਾਲਾ ਵਿਖੇ ਕਰਵਾਈ ਸਪੋਰਟਸ ਮੀਟ ਵਿੱਚ ਮੈਡਮ ਅਸ਼ਵਨੀ ਗੋਟਿਆਲ, ਐਸ.ਐਸ.ਪੀ ਬਟਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ, ਗੁਰਦੀਪ ਸਿੰਘ ਰੰਧਾਵਾ ਉੱਘੇ ਜਨਤਕ ਆਗੂ ਡੇਰਾ ਬਾਬਾ ਨਾਨਕ, ਗੁਰਬਿੰਦਰ ਸਿੰਘ ਸੰਧੂ ਐਸਪੀ (ਐੱਚ), ਗੁਰਪ੍ਰੀਤ ਸਿੰਘ ਐਸਪੀ (ਡੀ), ਉਲੰਪੀਅਨ ਤੇ ਡੀਐਸਪੀ ਸਰਵਣਜੀਤ ਸਿੰਘ, ਡੀ.ਐਸ.ਪੀ ਹਰਵਿੰਦਰ ਸਿੰਘ ਤੇ ਵਿਸ਼ਵ ਨਾਥ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਗਿਆਨੀ ਭੁਪਿੰਦਰ ਸਿੰਘ, ਰਮੇਸ਼ ਨਈਅਰ, ਗੁਰਬਖਸ਼ ਸਿੰਘ, ਜਗੀਰ ਸਿੰਘ, ਇੰਸਪੈਕਟਰ ਸੁਖਪਾਲ ਸਿੰਘ, ਐਸਐਚਓ ਸੁਖਰਾਜ ਸਿੰਘ , ਇੰਸਪੈਕਟਰ ਦਲਜੀਤ ਸਿੰਘ, ਸੁਖਜਿੰਦਰ ਸਿੰਘ, ਏਐਸਆਈ ਭਗਤ ਸਿੰਘ, ਰਾਜੇਸ਼ਵਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਮੋਜੂਦ ਸਨ। ਇਸ ਮੌਕੇ ਯੂ ਟਿਊਬਰ, ਬੀਰ ਰਾਮਗੜ੍ਹੀਆ ਦੀ ਟੀਮ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ।

 ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਐਸਐਸਪੀ ਬਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ‘ਖੁਸ਼ਹਾਲ ਪੰਜਾਬ’ ਤਹਿਤ ਪੁਲਿਸ ਜਿਲਾ ਬਟਾਲਾ ਵਲੋਂ ਤਿੰਨ ਦਿਨਾਂ ਨਸ਼ਾ ਵਿਰੋਧੀ ਜਾਗਰੂਕਤਾ ਸਪੋਰਟਸ ਮੀਟ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ। ਐਸ.ਐਸ.ਪੀ ਬਟਾਲਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੋਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਵਿਰੋਧੀ ਸਪੋਰਟਸ ਮੀਟ ਕਰਵਾਈ ਗਈ ਹੈ। ਉਨ੍ਹਾਂ ਖਿਡਾਰੀਆਂ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵਿੱਚ ਸਪਰੋਟਸ ਮੀਟ ਕਾਮਯਾਬ ਰਹੀ ਹੈ।  ਉਨ੍ਹਾਂ ਖਿਡਾਰੀਆਂ ਨੂੰ ਹੋਰ ਮਿਹਨਤ ਤੇ ਲਗਨ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪਰੇਰਿਤ ਕੀਤਾ।  ਉਨਾਂ ਦੱਸਿਆ ਕਿ ਸਪਰੋਟਸ ਮੀਟ ਤਹਿਤ 8 ਦਸਬੰਰ ਨੂੰ ਪਿੰਡ ਮਰੜ ਵਿਖੇ ਹਾਕੀ ਦੇ ਮੁਕਾਬਲੇ ਅਤੇ 9 ਦਸੰਬਰ ਨੂੰ ਆਈ.ਟੀ.ਆਈ ਬਟਾਲਾ ਵਿਖੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ ਸਨ।

ਅੱਜ ਐਥਲੈਟਿਕਸ ਮੀਟ ਵਿੱਚ ਵਿੱਚ 100, 200 ਤੇ 400 ਮੀਟਰ ਦੀ ਦੋੜ (ਲੜਕੇ/ਲੜਕੀਆਂ), ਲੌਂਗ ਜੰਪ, ਵਾਲੀਬਾਲ, ਕਬੱਡੀ ਤੇ ਰੱਸਾਕੱਸੀ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ 100 ਮੀਟਰ ਦੋੜ ਵਿੱਚੋਂ ਪਹਿਲੇ ਨੰਬਰ ਤੇ ਸਨਪ੍ਰੀਤ ਕੋਰ, ਦੂਜੇ ਨੰਬਰ ਤੇ ਕੋਮਲਪ੍ਰੀਤ ਕੋਰ ਤੇ ਤੀਜੇ ਨੰਬਰ ਤੇ ਰਜਨੀ ਰਹੀ। ਕਬੱਡੀ ਦੇ ਮੈਚ ਵਿੱਚ ਸੰਤ ਬਾਬਾ ਹਾਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ, ਡੇਰਾ ਬਾਬਾ ਨਾਨਕ ਦੀ ਟੀਮ ਨੇ ਬਟਾਲਾ ਦੀ ਟੀਮ ਨੂੰ ਹਰਾਇਆ। ਡੇਰਾ ਬਾਬਾ ਨਾਨਕ ਟੀਮ ਦੇ 41 ਤੇ ਬਟਾਲਾ ਦੇ 34 ਨੰਬਰ ਰਹੇ। ਵਾਲੀਬਾਲ ਦੇ ਮੈਚ ਵਿੱਚ ਐਸ.ਐਸ.ਪੀ ਬਟਾਲਾ ਦੀ ਟੀਮ ਨੇ ਪੰਜਾਬ ਪੁਲਿਸ ਦੀ ਟੀਮ ਨੂੰ ਹਰਾਇਆ।

ਖੇਡ ਮੁਕਾਬਿਲਆਂ ਤੋਂ ਪਹਿਲਾਂ ਸਮੂਹ ਹਾਜਰੀਨ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ। ਇਸ ਮੌਕੇ ਰਜਿੰਦਰ ਸਿੰਘ ਪਾਲੀ ਦੀ ਅਗਵਾਈ ਹੇਠ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕੋਚ ਮਨੋਹਰ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ, ਰਜਿੰਦਰ ਸਿੰਘ, ਮਿਹਰਦੀਪ ਸਿੰਘ, ਜਸਵੰਤ ਸਿੰਘ, ਪਰਮਜੀਤ ਕੋਰ, ਇੰਦਰਜੀਤ ਕੋਰ, ਇੰਦਰਬੀਰ ਕੋਰ, ਸੰਤੋਖ ਸਿੰਘ, ਬਲਬੀਰ ਸਿੰਘ, ਇੰਦਰਜੀਤ ਸਿੰਘ ਪਨੂੰ, ਮਨਜੀਤ ਸਿੰਘ ਕੁਮੈਂਨਟੇਟਰ ਤੇ ਹਰਪ੍ਰੀਤ ਸਿੰਘ ਮੋਜੂਦ ਸਨ।

Leave a Comment

[democracy id="1"]

You May Like This