ਜੰਮੂ, 12 ਦਸੰਬਰ
ਅਭਿਨੇਤਾ ਸ਼ਾਹਰੁਖ ਖਾਨ ਨੇ ਆਪਣੀ ਫਿਲਮ ‘ਡੰਕੀ’ ਦੀ ਰਿਲੀਜ਼ ਤੋਂ ਪਹਿਲਾਂ ਅੱਜ ਇਥੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। ਅਭਿਨੇਤਾ (58) ਨੂੰ ਮਾਤਾ ਵੈਸ਼ਨੋ ਦੇਵੀ ਕਟੜਾ ਭਵਨ ਰੂਟ ’ਤੇ ਯਾਤਰਾ ਕਰਦੇ ਦੇਖਿਆ ਗਿਆ ਸੀ। ਸ਼ਾਹਰੁਖ ਦੇ ਨਾਲ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਸਨ। ਮਾਤਾ ਵੈਸ਼ਨੋ ਦੇਵੀ ਦੀ ਇਹ ਉਨ੍ਹਾਂ ਦੀ ਤੀਜੀ ਯਾਤਰਾ ਹੈ। ਉਹ ਆਪਣੀਆਂ ਫਿਲਮਾਂ ‘ਜਵਾਨ’ ਅਤੇ ‘ਪਠਾਨ’ ਦੀ ਰਿਲੀਜ਼ ਤੋਂ ਪਹਿਲਾਂ ਇਸ ਸਾਲ ਅਗਸਤ ਅਤੇ ਪਿਛਲੇ ਸਾਲ ਦਸੰਬਰ ‘ਚ ਮੰਦਰ ਗਏ ਸਨ।