ਮਸ਼ਹੂਰ ਟੀਵੀ ਸ਼ੋਅ ਸੀਆਈਡੀ ਦੇ ਕਲਾਕਾਰ ਦਿਨੇਸ਼ ਦਾ 57 ਸਾਲ ਦੀ ਉਮਰ ’ਚ ਦੇਹਾਂਤ

ਚੰਡੀਗੜ੍ਹ, 5 ਦਸੰਬਰ

ਮਸ਼ਹੂਰ ਟੈਲੀਵਿਜ਼ਨ ਸ਼ੋਅ ਸੀਆਈਡੀ ਵਿੱਚ ਫਰੈਡਰਿਕਸ ਦੀ ਭੂਮਿਕਾ ਲਈ ਜਾਣੇ ਜਾਂਦੇ ਅਭਿਨੇਤਾ ਦਿਨੇਸ਼ ਫੜਨੀਸ ਦਾ ਬੀਤੀ ਅੱਧੀ ਰਾਤ ਨੂੰ ਦੇਹਾਂਤ ਹੋ ਗਿਆ। ਉਹ 57 ਸਾਲ ਦੇ ਸਨ। ਫੜਨੀਸ ਦੇ ਸਹਿ-ਅਦਾਕਾਰ ਦਯਾਨੰਦ ਸ਼ੈਟੀ, ਜੋ ਸੀਆਈਡੀ ’ਚਤ ਦਯਾ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੈ, ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਅਦਾਕਾਰ ਦੀ ਮੌਤ ਜਿਗਰ ਖਰਾਬ ਹੋਣ ਕਾਰਨ ਹੋਈ। ਇਸ ਤੋਂ ਪਹਿਲਾਂ ਅਜਿਹੇ ਦਾਅਵੇ ਸਨ ਕਿ ਫੜਨੀਸ ਨੂੰ ਦਿਲ ਦਾ ਦੌਰਾ ਪਿਆ ਪਰ ਸ਼ੈੱਟੀ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਫੜਨੀਸ ਦੀ ਹਾਲਤ ਨਾਜ਼ੁਕ ਸੀ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਸੀ।

Leave a Comment

[democracy id="1"]

You May Like This