ਕੰਨੜ, (ਕਰਨਾਟਕ) 5 ਦਸੰਬਰ
ਅਰਬ ਸਾਗਰ ‘ਚ 40 ਮਛੇਰਿਆਂ ਨੂੰ ਲੈ ਕੇ ਜਾ ਰਹੀ ਮੱਛੀ ਫੜਨ ਵਾਲੀ ਕਿਸ਼ਤੀ ਲਾਪਤਾ ਹੋ ਗਈ ਹੈ। ਇਹ ਘਟਨਾ ਸੂਬੇ ਦੇ ਉੱਤਰਾ ਕੰਨੜ ਜ਼ਿਲ੍ਹੇ ਦੇ ਕਾਰਵਾੜ ਦੀ ਹੈ। ਸੂਤਰਾਂ ਮੁਤਾਬਕ ਇਹ ਕਿਸ਼ਤੀ ਪਿਛਲੇ ਹਫਤੇ ਕਰਨਾਟਕ ਦੇ ਅਧਿਕਾਰ ਖੇਤਰ ‘ਚ ਅਰਬ ਸਾਗਰ ‘ਚ ਖਰਾਬ ਮੌਸਮ ਕਾਰਨ ਲਾਪਤਾ ਹੋ ਗਈ ਸੀ। ਗੋਆ ਵਿੱਚ ਰਜਿਸਟਰਡ ਅਤੇ ਕ੍ਰਿਸਟੋਰੀ ਨਾਮ ਦੀ ਕਿਸ਼ਤੀ ਬਾਰੇ ਸ਼ੱਕ ਹੈ ਕਿ ਇਸ ਦੇ ਇੰਜਣ ’ਚ ਨੁਕਸ ਪੈਣ ਕਾਰਨ ਇਹ ਤੇਜ਼ ਹਵਾਵਾਂ ਨਾਲ ਵਹਿ ਗਈ। ਸੂਤਰਾਂ ਅਨੁਸਾਰ ਇਹ ਗੋਆ ਦੇ ਪਣਜੀ ਤੋਂ ਰਵਾਨਾ ਹੋਈ ਸੀ ਅਤੇ ਆਖਰੀ ਜੀਪੀਐਸ ਸਿਗਨਲ ਉੱਤਰਾ ਕੰਨੜ ਜ਼ਿਲ੍ਹੇ ਦੇ ਅੰਕੋਲਾ ਵਿੱਚ ਬੇਲੀਕੇਰੀ ਨੇੜੇ ਰਿਕਾਰਡ ਕੀਤਾ ਗਿਆ ਸੀ। ਨੈੱਟਵਰਕ ਚਾਰ ਦਿਨਾਂ ਤੋਂ ਕੱਟਿਆ ਹੋਇਆ ਹੈ, ਜਿਸ ਕਾਰਨ ਤੱਟੀ ਗਾਰਡਾਂ ਨੂੰ ਲਾਪਤਾ ਕਿਸ਼ਤੀ ਨੂੰ ਲੱਭਣ ਲਈ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ।