ਨੱਥੋਵਾਲ ਦੇ ਨੌਜਵਾਨ ਦੀ ਕੈਨੇਡਾ ’ਚ ਗੋਲੀਆਂ ਮਾਰ ਕੇ ਹੱਤਿਆ

ਰਾਏਕੋਟ, 17 ਨਵੰਬਰ

ਕੈਨੇਡਾ ਦੇ ਮਿਸੀਸਾਗਾ ਵਿੱਚ ਲੰਘੀ ਰਾਤ ਕਰੀਬ 11 ਵਜੇ ਨੱਥੋਵਾਲ ਦਾ ਨੌਜਵਾਨ ਜਗਰਾਜ ਸਿੰਘ (28 ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨੱਥੋਵਾਲ ਵਾਸੀ ਜਗਰਾਜ ਸਿੰਘ ਕਰੀਬ 3 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਮ੍ਰਿਤਕ ਨੌਜਵਾਨ ਪੜਾਈ ਦੇ ਨਾਲ-ਨਾਲ ਮਿਸੀਸਾਗਾ ਦੇ ਯਾਰਡ ਉੱਪਰ ਸਕਿਉਰਿਟੀ ਗਾਰਡ ਸੀ, ਜਿੱਥੇ ਰਾਤ ਸਮੇਂ ਦੋ ਹਥਿਆਰਬੰਦ ਵਿਅਕਤੀਆਂ ਨੇ ਜਗਰਾਜ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਗਰਾਜ ਸਿੰਘ ਦੇ ਪਿਤਾ ਬਲਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਸੁਖਦੀਪ ਕੌਰ ਨੇ ਸਖ਼ਤ ਮਿਹਨਤ ਨਾਲ ਪਾਲਣ ਪੋਸ਼ਣ ਕੀਤਾ ਸੀ।

Leave a Comment

[democracy id="1"]

You May Like This