ਮਨੀਕਰਨ ’ਚ ਰੂਸੀ ਜੋੜੇ ਦੀਆਂ ਲਾਸ਼ਾਂ ਬਰਾਮਦ

ਸ਼ਿਮਲਾ/ਕੁੱਲੂ, 17 ਨਵੰਬਰ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਵਿੱਚ ਇੱਕ ਤਲਾਬ ਤੋਂ ਇੱਕ ਰੂਸੀ ਜੋੜੇ ਦੀਆਂ ਭੇਤ-ਭਰੀ ਹਾਲਤ ਵਿੱਚ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲੀਸ ਨੇ ਦੱਸਿਆ ਕਿ ਵੀਰਵਾਰ ਨੂੰ ਬਰਾਮਦ ਹੋਈਆਂ ਲਾਸ਼ਾਂ ’ਤੇ ਸੱਟਾਂ ਦੇ ਨਿਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਕਿਉਂਕਿ ਲਾਸ਼ਾਂ ਸੜਕ ਤੋਂ 50 ਮੀਟਰ ਹੇਠਾਂ ਮਿਲੀਆਂ ਹਨ ਅਤੇ ਕਿਸੇ ਨੂੰ ਜਬਰਦਸਤੀ ਇਸ ਜਗ੍ਹਾ ਲਿਆਉਣਾ ਸੰਭਵ ਨਹੀਂ ਹੈ। ਹਾਲਾਂਕਿ ਪੁਲੀਸ ਨੇ ਕਤਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ।

Leave a Comment

[democracy id="1"]

You May Like This