Search
Close this search box.

ਗੁਰਦਾਸਪੁਰ ਦੇ ਪੱਤਰਕਾਰਾਂ ਨੇ ਮਨਾਇਆ ‘ਰਾਸ਼ਟਰੀ ਪ੍ਰੈੱਸ ਦਿਹਾੜਾ’

ਰਾਸ਼ਟਰੀ ਪ੍ਰੈਸ ਦਿਹਾੜੇ ਮੌਕੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਬਨਾਮ ਮੀਡੀਆ’ ਵਿਸ਼ੇ ਉੱਪਰ ਹੋਈ ਚਰਚਾ

ਸੀਨੀਅਰ ਪੱਤਰਕਾਰਾਂ ਨੇ ਆਪਣੇ ਤਜ਼ਰਬੇ ਅਤੇ ਗੁਰ ਵੀ ਸਾਂਝੇ ਕੀਤੇ

ਗੁਰਦਾਸਪੁਰ, 16 ਨਵੰਬਰ ( ਬਲਜੀਤ ਸਿੰਘ ਲੰਬ ) – ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਹਿਯੋਗ ਨਾਲ ‘ਰਾਸ਼ਟਰੀ ਪ੍ਰੈੱਸ ਦਿਹਾੜਾ’ ਮਨਾਇਆ ਗਿਆ। ਇਸ ਮੌਕੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਬਨਾਮ ਮੀਡੀਆ’ ਵਿਸ਼ੇ ਉੱਪਰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਇੰਦਰਜੀਤ ਸਿੰਘ ਬਾਜਵਾ ਨੇ ਇਸ ਸੈਮੀਨਾਰ ਵਿੱਚ ਵੱਖ-ਵੱਖ ਮੀਡੀਆ ਅਦਾਰਿਆਂ ਤੋਂ ਪਹੁੰਚੇ ਪੱਤਰਕਾਰ ਸਾਥੀਆਂ ਦਾ ਸਾਵਗਤ ਕਰਦਿਆਂ ਕਿਹਾ ਕਿ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਪ੍ਰੈੱਸ ਦਾ ਅਹਿਮ ਸਥਾਨ ਹੁੰਦਾ ਹੈ ਅਤੇ ਸਾਡੇ ਦੇਸ਼ ਵਿੱਚ ਵੀ ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਮੀਡੀਆ ਦਾ ਮੁਹਾਂਦਰਾ ਵੀ ਬਦਲ ਰਿਹਾ ਹੈ ਅਤੇ ਇਸ ਖੇਤਰ ਵਿੱਚ ਨਿੱਤ ਨਵੀਆਂ ਤਕਨੀਕਾਂ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ‘ਆਰਟੀਫੀਸ਼ਅਲ ਇੰਟੈਲੀਜੈਂਸ’ ਦੇ ਆਉਣ ਨਾਲ ਮੀਡੀਆ ਦੇ ਖੇਤਰ ਵਿੱਚ ਵੀ ਕਈ ਨਵੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੌਜੋਲੀ ਦੇ ਇਸ ਯੁੱਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਪਣੀ ਭਰੋਸੇਯੋਗਤਾ ਨੂੰ ਕਾਇਮ ਰੱਖਣਾ ਚਣੌਤੀਪੂਰਨ ਤੇ ਬੇਹੱਦ ਜਰੂਰੀ ਹੈ।

ਇਸ ਮੌਕੇ ਸੀਨੀਅਰ ਪੱਤਰਕਾਰ ਸ੍ਰੀ ਵਿਨੋਦ ਗੁਪਤਾ ਨੇ ਪ੍ਰੈੱਸ ਕੌਂਸਲ ਦੀ ਸਥਾਪਨਾ, ਪੱਤਰਕਾਰਤਾ ਦੇ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਰੀਬ 4 ਦਹਾਕਿਆਂ ਤੋਂ ਉਹ ਪੱਤਰਕਾਰਤਾ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਇਸ ਖੇਤਰ ਵਿੱਚ ਕਈ ਉਤਾਰ-ਚੜਾਅ ਤੇ ਤਬਦੀਲੀ ਦੇਖੀ ਹੈ। ਇਸ ਮੌਕੇ ਉਨ੍ਹਾਂ ਨਵੇਂ ਪੱਤਰਕਾਰਾਂ ਨਾਲ ਪੱਤਰਕਾਰਤਾ ਦੇ ਆਪਣੇ ਤਜ਼ਰਬੇ ਤੇ ਕਈ ਗੁਰ ਵੀ ਸਾਂਝੇ ਕੀਤੇ।

ਇਸ ਮੌਕੇ ਪੱਤਰਕਾਰ ਸੰਜੀਵ ਸਰਪਾਲ ਨੇ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਬਾਰੇ ਆਪਣੇ ਖੋਜ਼ ਭਰਪੂਰ ਵਿਚਾਰ ਸਾਂਝੇ ਕੀਤੇ। ਪੱਤਰਕਾਰ ਬਿਸ਼ੰਬਰ ਬਿੱਟੂ ਨੇ ਇਲੈਕਟ੍ਰਨਿਕਸ ਮੀਡੀਆ ਨਾਲ ਸਬੰਧਤ ਚਣੌਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਪੱਤਰਕਾਰ ਰਵੀਬਖਸ਼ ਸਿੰਘ ਅਰਸ਼ੀ, ਮੰਨਣ ਸੈਣੀ, ਅਵਤਾਰ ਸਿੰਘ, ਬਾਲ ਕ੍ਰਿਸ਼ਨ ਕਾਲੀਆ, ਸੁਨੀਲ ਥਾਨੇਵਾਲੀਆ, ਦੀਪਕ ਕਾਲੀਆ, ਹਰਦੀਪ ਸਿੰਘ, ਨਿਖਲ ਕੁਮਾਰ, ਗੁਰਪ੍ਰਤਾਪ ਸਿੰਘ ਨੇ ਵੀ ਪੱਤਰਕਾਰਤਾ ਫੀਲ਼ਡ ਵਿੱਚ ਦਰਪੇਸ਼ ਚਣੌਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸੈਮੀਨਾਰ ਦੌਰਾਨ ਗੁਰਦਾਸਪੁਰ ਵਿਖੇ ਪ੍ਰੈੱਸ ਕਲੱਬ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸੈਮੀਨਾਰ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਸਿਜ਼ਦਾ ਕਰਦਿਆਂ ਦੋ ਮਿੰਟ ਦਾ ਮੋਨ ਵੀ ਧਾਰਨ ਕੀਤਾ ਗਿਆ।

ਇਸ ਮੌਕੇ ਦਿਕਸ਼ਾਂਤ ਗੁਪਤਾ ਮਨੀ, ਰੋਹਿਤ ਮਹਾਜਨ, ਰਵੀ ਕੁਮਾਰ, ਬਲਜੀਤ ਸਿੰਘ ਲੰਬ, ਗੁਰਪ੍ਰੀਤ ਪਾਲ, ਦਵਿੰਦਰ ਸਿੰਘ, ਕਮਲਜੀਤ ਸਿੰਘ, ਅਸ਼ੋਕ ਕੁਮਾਰ, ਹਰੀਸ਼ ਕੁਮਾਰ, ਸ਼ਿਵਾ, ਜਨਕ ਮਹਾਜਨ, ਵਿਜੇ ਸ਼ਰਮਾਂ, ਐੱਨ.ਕੇ ਸ਼ਰਮਾਂ, ਦੀਪਕ ਸੈਣੀ, ਰਾਹੁਲ, ਨਰੇਸ਼ ਕਾਲੀਆ, ਸੰਦੀਪ ਸਿੰਘ, ਪ੍ਰਿੰਸ ਅਜ਼ਾਦ, ਜਗਜੀਤ ਸਿੰਘ, ਸਤਨਾਮ ਸਿੰਘ ਪ੍ਰੀਤ, ਪਵਨ ਤਰੇਹਨ, ਸਰਵਣ ਸਿੰਘ, ਲੋਕ ਸੰਪਰਕ ਦਫ਼ਤਰ ਤੋਂ ਅਜਮੇਰ ਸਿੰਘ ਵੀ ਮੌਜੂਦ ਸਨ।

Leave a Comment

[democracy id="1"]

You May Like This