Search
Close this search box.

30 ਨਵੰਬਰ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ :- ਮੋਰਚਾ ਆਗੂ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਵਲੋਂ  ਸੰਗਤ ਮੰਡੀ ਕੋਟ ਗੁਰੁ ਘੁੱਦੇ ਰੋਸ਼ ਮਾਰਚ ਕੀਤਾ ।

ਅੱਜ ਠੇਕਾ ਮੁਲਾਜਮ ਸੰਗਰਸ ਮੋਰਚੇ ਦੇ ਬੈਨਰ ਹੇਠ ਸੰਗਤ ਮੰਡੀ, ਕੋਟ ਗੁਰੂ ਤੇ ਘੁੱਦੇ ਰੋਸ਼ ਮਾਰਚ ਕਰਦਿਆਂ ਆਗੂ ਗੁਰਵਿੰਦਰ ਸਿੰਘ ਪੰਨੂ, ਜਸਵੀਰ ਸਿੰਘ ਜੱਸੀ ਅਤੇ ਸਮਰਪਾਲ ਸਿੰਘ ਖੁਸਦੀਪ ਸਿੰਘ ਤੇ ਇਕਬਾਲ ਸਿੰਘ ਬੋਲਦਿਆਂ ਦੱਸਿਆ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿਚ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜਮਾਂ ਦੇ ਰੂਪ ਵਿਚ ਕੰਮ ਕਰਦੇ ਆ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਦਾ ਹੱਲ ਕਿਸੇ ਵੀ ਸਰਕਾਰ ਵਲੋਂ ਉਹ ਚਾਹੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਦੀ ਅਤੇ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਬਦਲਾਅ ਦੇ ਨਾਂ ਹੇਠ ਸੱਤਾ ਚ ਆਈ ਪਰ ਨਵੀ ਸਰਕਾਰ ਦਾ ਅਮਲ ਪੁਰਾਣੀ ਸਰਕਾਰਾਂ ਨਾਲੋਂ ਕੁਝ ਵੀ ਵੱਖਰਾ ਨਹੀਂ ਸਿਰਫ ਕਮੇਟੀ ਬਣਾਉਣ ਦੇ ਨਾਂ ਥੱਲੇ ਪਿੱਛਲੀ ਸਰਕਾਰ ਵਾਂਗੂ ਸਮਾਂ ਲਗਾਇਆ ਜਾ ਰਿਹਾ ਤੇ ਅਸੀ ਲਗਾਤਾਰ ਠੇਕਾ ਮੁਲਾਜਮ ਸੰਗਰਸ ਮੋਰਚੇ ਦੇ ਬੈਨਰ ਹੇਠ ਸੰਗਰਸ ਕਰਦੇ ਆਂ ਰਹੇ ਹਾਂ, ਨਵੀ ਬਣੀ ਸਰਕਾਰ ਮਸਲੇ ਦਾ ਹੱਲ ਦਾ ਦੂਰ ਸਰਕਾਰ ਗੱਲ ਸੁਣਨ ਲਈ ਵੀ ਤੇਆਰ ਨਹੀਂ ਸੰਗਰਸ ਦੇ ਜ਼ੋਰ ਮੋਰਚੇ ਨੂੰ 18 ਵਾਰ ਲਿਖਤੀ ਮੀਟਿੰਗਾਂ ਮਿਲਿਆ ਪਰ ਇੱਕ ਵੀ ਮੀਟਿੰਗ ਮੁੱਖ ਮੰਤਰੀ ਨੇ ਕੀਤੀ ਨਹੀਂlਇਸ ਹਾਲਤ ਵਿਚ ਜਦੋ ਸਰਕਾਰ ਗੱਲ ਸੁਣਨ ਤੋ ਇਨਕਾਰੀ ਹੈ, ਮੰਗਾ ਪ੍ਰਵਾਨ ਕਰਨ ਦੀ ਥਾਂ ਲੁੱਟ ਦੇ ਹਮਲੇ ਨੂੰ ਵਧਾ ਰਹੀ ਹੈ ਆਊਟ ਸੋਰਡ ਤੇ ਇਨਲਿਸਟਮੈਂਟ ਮੁਲਾਜਮਾ ਨੂੰ ਪੱਕਾ ਕਰਨ ਦੀ ਥਾਂ ਪੰਜਾਬ ਸਰਕਾਰ ਨੇ ਕੰਮ ਦੇ ਘੰਟੇ 8 ਤੋ 12 ਕਰਨ ਦਾ ਫ਼ੈਸਲਾ ਵੱਖ ਵੱਖ ਵਿਭਾਗ ਦੀਆਂ ਖਾਲੀ ਅਸਾਮੀਆਂ ਖਤਮ ਕੀਤੀਆਂ ਤੇ ਹੋਰ ਵੀ ਬਹੁਤ ਫੈਸਲੇ ਜੋ ਕੰਪਨੀਆਂ ਨੂੰ ਫਾਇਦਾ ਦੇਣ ਵਾਲੇ ਲਾਗੂ ਕੀਤੇ ਜਾ ਰਹੇ ਹਨl ਉਸ ਸਮੇਂ ਸਾਡੇ ਕੋਲ ਸੰਗਰਸ ਤੋ ਬਿਨਾਂ ਕੋਈ ਰਾਹ ਨਹੀਂ ਹੈ ਅਜਿਹਾ ਸੰਗਰਸ ਜੋ ਸਰਕਾਰ ਨੂੰ ਮੰਗਾ ਮੰਨਣ ਨੂੰ ਮਜਬੂਰ ਕਰੇl ਇਸ ਸੰਬੰਧ ਠੇਕਾ ਮੁਲਾਜਮ ਸੰਗਰਸ ਮੋਰਚੇ ਦੇ ਫੈਸਲੇ ਅਨੁਸਾਰ ਪੰਜਾਬ ਦੇ ਪਿੰਡਾਂ ਸਹਿਰਾ ਵਿਚ ਰੋਸ਼ ਮਾਰਚ ਕਰਕੇ ਸਰਕਾਰ ਦਾ ਲੋਕ ਦੋਖੀ ਫੈਸਲੇ ਲੋਕਾਂ ਦੀ ਕਚਹਿਰੀ ਵਿਚ ਲੈਕੇ ਜਾਵਾਂਗੇl ਇਸਦੇ ਨਾਲ 30 ਨਵੰਬਰ  2023 ਨੂੰ ਪੰਜਾਬ ਵਿਚ ਕਿਸੇ ਵੀ ਥਾਂ ਨੈਸ਼ਨਲ ਹਾਈਵੇ ਜਾਮ ਕਰਨ ਨੂੰ ਮਜਬੂਰ ਹੋਵਾਂਗੇ ਜਿਸ ਲਈ ਸਰਕਾਰ ਜਿੰਮੇਵਾਰ ਹੋਵੇਗੀl ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਤੋ ਰਾਮ ਸਿੰਘ ਤੇ ਨੌਜਵਾਨ ਭਾਰਤ ਸਭਾ ਤੋ ਗੋਰਾ ਸਿੰਘ ਨੇ ਸੰਬੋਧਨ ਕੀਤਾ

Leave a Comment

[democracy id="1"]

You May Like This